ਖਤਰਨਾਕ ਵਾਇਰਸ ਨਾਲ ਗੰਭੀਰਤਾ ਨਾਲ ਲੜ ਰਿਹੈ ਚੀਨ : ਰਾਸ਼ਟਰਪਤੀ ਸ਼ੀ

01/28/2020 7:07:06 PM

ਬੀਜਿੰਗ (ਏ.ਐਫ.ਪੀ.)- ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਖਤਰਨਾਕ ਕਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਇਸ ਬੀਮਾਰੀ 'ਤੇ ਲਗਾਮ ਕੱਸਣ ਲਈ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ਤਾ ਵਰਤੇਗੀ। ਸਰਕਾਰੀ ਮੀਡੀਆ ਮੁਤਾਬਕ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਦੇ ਨਾਲ ਮੀਟਿੰਗ ਵਿਚ ਸ਼ੀ ਨੇ ਕਿਹਾ ਕਿ ਇਹ ਮਹਾਮਾਰੀ ਭਿਆਨਕ ਹੈ ਅਤੇ ਇਸ ਨੂੰ ਅਸੀਂ ਲੁਕਾ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਚੀਨ ਦੀ ਸਰਕਾਰ ਨੇ ਹਮੇਸ਼ਾ ਖੁੱਲ੍ਹੇ, ਪਾਰਦਰਸ਼ੀ ਅਤੇ ਜਵਾਬਦੇਹ ਰੁੱਖ ਨੂੰ ਅਪਣਾਇਆ ਹੈ ਤਾਂ ਜੋ ਦੇਸ਼ ਦੇ ਲੋਕਾਂ ਅਤੇ ਵਿਦੇਸ਼ਾਂ ਲਈ ਸਮੇਂ 'ਤੇ ਸੂਚਨਾ ਜਾਰੀ ਕੀਤੀ ਜਾ ਸਕੇ। ਤੁਹਾਨੂੰ ਦੱਸ ਦਈੇਏ ਕਿ ਇਸ ਭਿਆਨਕ ਵਾਇਰਸ ਕਾਰਨ ਹੁਣ ਤੱਕ 106 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਤਕਰੀਬਨ 4515 ਲੋਕ ਇਸ ਵਾਇਰਸ ਨਾਲ ਪੀੜਤ ਦੱਸੇ ਜਾ ਰਹੇ ਹਨ।

Sunny Mehra

This news is Content Editor Sunny Mehra