ਚੀਨੀ ਯੂਨੀਵਰਸਿਟੀ ਨੇ ਪਿਆਰ ਦੀ ਕਲਾ ਸਿਖਾਉਣ ਵਾਲੇ ਕੋਰਸ ਦੀ ਕੀਤੀ ਸ਼ੁਰੂਆਤ

08/10/2018 5:04:39 PM

ਬੀਜਿੰਗ (ਏਜੰਸੀ)— ਪੂਰਬੀ ਚੀਨ ਦੀ ਇਕ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤਾ ਗਿਆ ਪਿਆਰ ਅਤੇ ਸੰਬੰਧਾਂ 'ਤੇ ਇਕ ਆਨਲਾਈਨ ਕੋਰਸ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿਚ ਮਾਰਕਸ ਅਤੇ ਪਲੈਟੋ ਦੀ ਵਿਚਾਰਧਾਰਾ ਨੂੰ ਸ਼ਾਮਲ ਕੀਤਾ ਗਿਆ ਹੈ। ਜਿਆਂਗਸੁ ਸੂਬੇ ਵਿਚ ਜ਼ੁਝਾਊ ਵਿਚ ਚੀਨ ਦੀ ਖਾਨ ਅਤੇ ਤਕਨਾਲੋਜੀ ਯੂਨੀਵਰਸਿਟੀ ਦੀ ਪ੍ਰੋਫੈਸਰ ਡੁਆਨ ਸ਼ਿਨਿੰਗ ਨੂੰ ਕੋਰਸ ਬਣਾਉਣ ਲਈ ਟੀਮ ਅਤੇ ਦੋ ਸਾਲ ਦੇ ਸਮੇਂ ਦੀ ਲੋੜ ਹੈ। 'ਪਿਆਰ ਅਤੇ ਸੰਬੰਧਾਂ ਦੇ ਮਨੋਵਿਗਿਆਨ' ਸਬੰਧੀ ਕੋਰਸ ਨੂੰ ਇਕੱਠਾ ਰੱਖਣ ਕਾਰਨ ਯੂਨੀਵਰਸਿਟੀ ਦੀ ਪ੍ਰੋਫੈਸਰ ਡੁਆਨ ਮਸ਼ਹੂਰ ਹੋ ਗਈ ਹੈ। ਸੂਬਾਈ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਚੋਣਵੇਂ ਕੋਰਸ ਨੇ 1.2 ਮਿਲੀਅਨ ਕਲਿਕ ਹਾਸਲ ਕੀਤੇ ਹਨ ਅਤੇ ਹਜ਼ਾਰਾਂ ਨੇ ਇਸ ਲਈ ਨਾਮਜ਼ਦਗੀ ਕੀਤੀ ਹੈ। ਹੁਣ ਤੱਕ ਆਨਲਾਈਨ ਕੋਰਸ, ਜਿਸ ਨੂੰ ਲਾਈਟ ਸਟ੍ਰੀਮ ਕੀਤਾ ਗਿਆ ਹੈ ਅਤੇ ਇਹ ਆਮ ਜਨਤਾ ਲਈ ਉਪਲਬਧ ਹੈ, ਉਸ ਨੂੰ 10 ਲੱਖ ਤੋਂ ਜ਼ਿਆਦਾ ਵਿਊਜ਼ ਮਿਲੇ ਹਨ।

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਕਿਊ.ਕਿਊ. ਪਲੇਟਫਾਰਮ 'ਤੇ 20,000 ਲੋਕਾਂ ਇਸ ਨੂੰ ਸੁਣ ਰਹੇ ਹਨ। ਡੁਆਨ ਨੇ ਅਧਿਐਨ ਦੇ ਬਾਅਦ ਪਿਆਰ 'ਤੇ ਇਕ ਕੋਰਸ ਤਿਆਰ ਕਰਨ ਬਾਰੇ ਸੋਚਿਆ। ਡੁਆਨ ਨੇ ਪੋਰਟਲ ਨੂੰ ਦੱਸਿਆ ਕਿ ਜੇ ਵਿਦਿਆਰਥੀ ਇਸ ਕੋਰਸ ਦੇ ਅਧਿਐਨ ਦੇ ਬਾਅਦ ਆਪਣੇ ਸੰਬੰਧਾਂ ਵਿਚ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖ ਜਾਂਦੇ ਹਨ ਤਾਂ ਮੈਂ ਕਹਿ ਸਕਦੀ ਹਾਂ ਉਨ੍ਹਾਂ ਨੇ 'ਤਕਨੀਕ' ਸਿੱਖ ਲਈ ਹੈ। ਰਿਪੋਰਟ ਮੁਤਾਬਕ ਪਿਆਰ ਨੂੰ ਸਮਝਾਉਣ ਲਈ ਕੋਰਸ ਵਿਚ ਮਾਰਕਸਵਾਦੀ ਦ੍ਰਿਸ਼ਟੀਕੋਣ ਲਿਆ ਗਿਆ ਹੈ। ਇਸ ਲਈ ਵਿਦਿਆਰਥੀ ਪਲੈਟੋ 'ਤੇ 10 ਅਧਿਆਏ ਵਾਲੀ ਇਕ ਕਿਤਾਬ ਦੀ ਵਰਤੋਂ ਕਰਦੇ ਹਨ ਅਤੇ 50 ਵੀਡੀਓ ਨੋਡਜ਼ ਹਨ ਜੋ ਸਿਧਾਂਤਕ ਸਿੱਖਿਆ ਪ੍ਰਦਾਨ ਕਰਦੇ ਹਨ। 

ਕੋਰਸ ਇਸ ਗੱਲ 'ਤੇ ਧਿਆਨ ਕੇਂਦਰਿਤ ਕਰਦਾ ਹੈ ਕਿ ਵਿਦਿਆਰਥੀ ਰੋਜ਼ਾਨਾ ਜੀਵਨ ਵਿਚ  ਕਿਵੇਂ ਇਕ-ਦੂਜੇ ਨਾਲ ਗੱਲਬਾਤ ਕਰਦੇ ਹਨ ਅਤੇ ਵਿਵਹਾਰ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੀਤੇ ਸਾਲਾਂ ਵਿਚ ਕੁਝ ਹੋਰ ਚੀਨੀ ਯੂਨੀਵਰਸਿਟੀਆਂ ਨੇ ਵੀ ਇਸੇ ਤਰ੍ਹਾਂ ਦੇ ਕੋਰਸਾਂ ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਲ 2013 ਵਿਚ ਵੁਹਾਨ ਪੌਲੀਟੈਕਨਿਕ ਯੂਨੀਵਰਸਿਟੀ ਵਿਚ 'ਪਿਆਰ ਅਤੇ ਵਿਆਹ' 'ਤੇ ਇਕ ਕੋਰਸ ਸ਼ੁਰੂ ਕੀਤਾ ਗਿਆ ਸੀ, ਜੋ ਕਿ ਬਹੁਤ ਪਸੰਦ ਕੀਤਾ ਗਿਆ। ਸਾਲ 2016 ਵਿਚ ਤਿਆਨਜਿਨ ਯੂਨੀਵਰਸਿਟੀ ਨੇ 'ਥਿਊਰੀ ਐਂਡ ਪ੍ਰੈਕਟਿਸ ਆਫ ਰੋਮਾਂਟਿਕ ਰਿਲੇਸ਼ਨਸ਼ਿਪਜ਼' 'ਤੇ ਇਕ ਕੋਰਸ ਪੇਸ਼ ਕੀਤਾ ਸੀ। ਜ਼ੂਝਾਊ ਦੀ ਯੂਨੀਵਰਸਿਟੀ ਵਿਚ ਇਹ ਕੋਰਸ ਬਹੁਤ ਪਸੰਦ ਕੀਤਾ ਜਾ ਰਿਹਾ ਹੈ।