ਪਿਆਰ ਦੀ ਮਿਸਾਲ, ਲੌਕਡਾਊਨ ਦੌਰਾਨ ਪਤਨੀ ਨੇ ਬੀਮਾਰ ਪਤੀ ਨੂੰ ਲਿਖੀਆਂ 45 ਚਿੱਠੀਆਂ

03/31/2020 6:57:38 PM

ਬੀਜਿੰਗ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੱਚੇ ਪਿਆਰ ਨੂੰ ਕੋਈ ਵੀ ਮੁਸੀਬਤ ਹਰਾ ਜਾਂ ਝੁਕਾ ਨਹੀਂ ਸਕਦੀ। ਇਸੇ ਤਰ੍ਹਾਂ ਇਕ ਜੋੜੇ ਦੇ ਪਿਆਰ ਨੂੰ ਕੋਰੋਨਾਵਾਇਰਸ ਵੀ ਝੁਕਾ ਨਹੀਂ ਪਾਇਆ। ਇਹ ਕਹਾਣੀ ਹੈ ਇਕ ਬਜ਼ੁਰਗ ਜੋੜੇ ਦੀ, ਜਿਸ ਵਿਚ ਪਤੀ ਨੂੰ ਕੋਰੋਨਾਵਾਇਰਸ ਜਕੜ ਲੈਂਦਾ ਹੈ। ਉਹ ਹਸਪਤਾਲ ਵਿਚ ਭਰਤੀ ਹੋ ਜਾਂਦਾ ਹੈ। ਇਸ ਦੌਰਾਨ ਪਤਨੀ ਆਪਣੇ ਪਤੀ ਨੂੰ ਮਿਲ ਨਹੀਂ ਪਾਉਂਦੀ ਕਿਉਂਕਿ ਸ਼ਹਿਰ ਵਿਚ ਲੌਕਡਾਊਨ ਹੋ ਜਾਂਦਾ ਹੈ ਪਰ ਇਸ ਦੌਰਾਨ ਉਹ ਪਤੀ ਨੂੰ ਪਿਆਰ ਭਰੀਆਂ ਚਿੱਠੀਆਂ ਲਿਖਦੀ ਹੈ।

ਚੀਨ ਦੇ ਹਾਂਗਝੋਊ ਸ਼ਹਿਰ ਵਿਚ ਰਹਿਣ ਵਾਲੀ 84 ਸਾਲਾ ਹੁਆਂਗ ਗੁਓਕੀ ਦੇ 90 ਸਾਲ ਪਤੀ ਮਿਸਟਰ ਸਨ ਪਿਛਲੇ ਇਕ ਸਾਲ ਤੋਂ ਸਾਹ ਲੈਣ ਦੀ ਸਮੱਸਿਆ ਅਤੇ ਡਿਮੇਂਸ਼ੀਆ ਬੀਮਾਰੀ ਕਾਰਨ ਹਾਂਗਝੋਊ ਦੇ ਹਸਪਤਾਲ ਵਿਚ ਭਰਤੀ ਹਨ। ਹੁਆਂਗ ਪਤੀ ਨੂੰ ਮਿਲਣ ਲਈ ਰੋਜ਼ਾਨਾ ਹਸਪਤਾਲ ਜਾਇਆ ਕਰਦੀ ਸੀ। ਉਹਨਾਂ ਦੀ ਸੇਵਾ ਕਰਦੀ ਸੀ ਪਰ ਇਸ ਦੌਰਾਨ ਕੋਰੋਨਾਵਾਇਰਸ ਕਾਰਨ ਸ਼ਹਿਰ ਵਿਚ ਲੌਕਡਾਊਨ ਹੋ ਗਿਆ। ਲੋਕਾਂ ਦਾ ਘਰੋਂ ਨਿਕਲਣਾ ਬੰਦ ਹੋ ਜਾਂਦਾ ਹੈ। ਹਸਪਤਾਲ ਵਿਚ ਵੀ ਆਈ.ਸੀ.ਯੂ. ਵਿਚ ਵਿਜ਼ਟਰਾਂ ਦਾ ਆਉਣਾ ਬੰਦ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਹੁਆਂਗ ਵੀ ਫਸ ਜਾਂਦੀ ਹੈ। 

ਪੂਰੇ ਹਸਪਤਾਲ ਦਾ ਸਟਾਫ ਇਸ ਜੋੜੇ ਨੂੰ 'ਦਾਦੀ ਹੁਆਂਗ' ਅਤੇ 'ਦਾਦਾ ਸਨ' ਕਹਿ ਕੇ ਬੁਲਾਉਂਦਾ ਸੀ। ਦਾਦੀ ਹੁਆਂਗ ਰੋਜ਼ਾਨਾ ਦੁਪਹਿਰ 2 ਵਜੇ ਕੀਵੀ ਫਰੂਟ ਲੈ ਕੇ ਮਿਸਟਰ ਸਨ ਨੂੰ ਮਿਲਣ ਲਈ ਆਉਂਦੀ ਸੀ। ਸਨ ਨੂੰ ਕੀਵੀ ਫਰੂਟ ਬਹੁਤ ਪਸੰਦ ਹੈ ਪਰ 1 ਫਰਵਰੀ ਤੋਂ ਲੌਕਡਾਊਨ ਹੋ ਗਿਆ। ਹੁਣ ਦਾਦੀ ਹੁਆਂਗ ਮਜਬੂਰ ਹੋ ਜਾਂਦੀ ਹੈ ਅਤੇ ਆਪਣੇ ਪਤੀ ਨੂੰ ਮਿਲਣ ਨਹੀਂ ਆ ਪਾਉਂਦੀ।

ਇਸ ਤੋਂ ਪਹਿਲਾਂ ਦਾਦੀ ਹੁਆਂਗ ਰੋਜ਼ਾਨਾ ਹਸਪਤਾਲ ਆਉਂਦੀ ਸੀ। ਉਹਨਾਂ ਨੂੰ ਕੋਈ ਨਹੀਂ ਰੋਕਦਾ ਸੀ ਕਿਉਂਕਿ ਉਹਨਾਂ ਦੇ ਪਿਆਰ ਨੂੰ ਪੂਰਾ ਸ਼ਹਿਰ ਜਾਣ ਚੁੱਕਾ ਸੀ। ਉਹ ਰੋਜ਼ ਕੀਵੀ ਫਰੂਟ ਅਤੇ ਇਕ ਚਿੱਠੀ ਲਿਆਉਂਦੀ ਸੀ ਅਤੇ ਆਈ.ਸੀ.ਯੂ. ਦੇ ਬਾਹਰ ਕਿਸੇ ਨਰਸ ਨੂੰ ਦੇ ਕੇ ਚਲੀ ਜਾਂਦੀ ਸੀ।

ਦਾਦੀ ਹੁਆਂਗ ਨੇ ਆਪਣਾ ਪਿਆਰ ਜ਼ਾਹਰ ਕਰਨ ਲਈ ਸਭ ਤੋਂ ਬਿਹਤਰੀਨ ਅਤੇ ਪੁਰਾਣਾ ਤਰੀਕਾ ਅਪਨਾਇਆ ਸੀ। ਇਹਨਾਂ ਚਿੱਠੀਆਂ ਵਿਚ ਹੁਆਂਗ ਆਪਣੇ ਪਤੀ ਮਿਸਟਰ ਸਨ ਨੂੰ ਕਹਿੰਦੀ ਹੈ,''ਬੀਮਾਰੀਆਂ ਨਾਲ ਲੜਨ ਅਤੇ ਮੇਰੇ ਤੋਂ ਦੂਰ ਰਹਿਣ ਲਈ ਤੁਹਾਨੂੰ ਮਜ਼ਬੂਤ ਬਣਨਾ ਹੋਵੇਗਾ। ਤੁਸੀਂ ਮਜ਼ਬੂਤ ਬਣੇ ਰਹੋ। ਬੱਚੇ ਅਤੇ ਦੋਹਤੇ-ਪੋਤੇ ਸਾਰੇ ਠੀਕ ਹਨ। ਜਿਸ ਤਰ੍ਹਾਂ ਨਰਸ ਅਤੇ ਡਾਕਟਰ ਕਹਿਣ ਤੁਸੀਂ ਉਂਝ ਹੀ ਕਰਦੇ ਰਹੋ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।''

ਉੱਧਰ ਮਿਸਟਰ ਸਨ ਵੀ ਹਸਪਤਾਲ ਦੇ ਬਿਸਤਰ 'ਤੇ ਲੇਟੇ-ਲੇਟੇ ਪਤਨੀ ਦੀਆਂ ਚਿੱਠੀਆਂ ਆਰਾਮ ਨਾਲ ਪੜ੍ਹਦੇ। ਫਿਰ ਉਹਨਾਂ ਨੂੰ ਸਾਂਭ ਕੇ ਰੱਖਦੇ। ਪਿਛਲੇ ਵੀਰਵਾਰ ਨੂੰ ਜਦੋਂ ਲੌਕਡਾਊਨ ਹਟਿਆ ਉਦੋਂ ਦਾਦੀ ਹੁਆਂਗ ਹਸਪਤਾਲ ਪਹੁੰਚੀ ਅਤੇ ਮਿਸਟਰ ਸਨ ਨੂੰ ਮਿਲੀ। ਉਹਨਾਂ ਨੂੰ ਬਹੁਤ ਸਾਰਾ ਪਿਆਰ ਕੀਤਾ ਅਤੇ ਕੀਵੀ ਫਰੂਟ ਖਵਾਇਆ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਰੋਨਾ ਦੇ 48 ਨਵੇਂ ਮਾਮਲੇ, 1 ਦੀ ਮੌਤ

Vandana

This news is Content Editor Vandana