ਸਖ਼ਤ ਕੋਵਿਡ ਪਾਬੰਦੀਆਂ ਦਾ ਵਿਰੋਧ ਦਬਾਉਣ ਲਈ ਚੀਨ ਨੇ ਪੁਲਸ ਨਾਲ ਸੜਕਾਂ ’ਤੇ ਉਤਾਰੇ ਟੈਂਕ

12/01/2022 2:54:58 PM

ਸ਼ੰਘਾਈ (ਅਨਸ)- ਚੀਨ ਸਰਕਾਰ ਦੀ ਸਖਤੀ ਦੇ ਬਾਵਜੂਦ ਕੋਵਿਡ ਪਾਬੰਦੀਆਂ ਖਿਲਾਫ ਲੋਕਾਂ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਦਿਨੀਂ ਹੋਏ ਪ੍ਰਦਰਸ਼ਨਾਂ ਦੀ ਜਾਂਚ ਕਰ ਰਹੀ ਦੰਗਾ ਰੋਕੂ ਪੁਲਸ ਨੇ ਮੰਗਲਵਾਰ ਰਾਤ ਜਦੋਂ ਗਵਾਂਗਝੋਉ ਵਿਚ ਉਨ੍ਹਾਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਜੋ ਪ੍ਰਦਰਸ਼ਨਾਂ ਵਿਚ ਸ਼ਾਮਲ ਨਹੀਂ ਸਨ ਤਾਂ ਲੋਕਾਂ ਦਾ ਗੁੱਸਾ ਭੜਕ ਉਠਿਆ। ਦੰਗਾ ਰੋਕੂ ਪੁਲਸ ਦੇ ਨਾਲ ਉਨ੍ਹਾਂ ਦੀ ਝੜਪ ਹੋ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਬੁੱਧਵਾਰ ਨੂੰ ਸ਼ਹਿਰ ਦੇ ਕਈ ਖੇਤਰਾਂ ਵਿਚ ਪਾਬੰਦੀਆਂ ਵਿਚ ਢਿੱਲ ਦੇਣੀ ਪਈ।

ਇਹ ਵੀ ਪੜ੍ਹੋ : ਆਪਣੇ ਦੇਸ਼ ਦੀ ਟੀਮ ਵਿਸ਼ਵ ਕੱਪ ਤੋਂ ਹੋਈ ਬਾਹਰ ਤਾਂ ਇਰਾਨੀ ਮੁੰਡੇ ਨੇ ਮਨਾਇਆ ਜਸ਼ਨ, ਫ਼ੌਜ ਨੇ ਸਿਰ 'ਚ ਮਾਰੀ ਗੋਲੀ

ਸਖ਼ਤ ਕੋਵਿਡ ਪਾਬੰਦੀਆਂ ਖਿਲਾਫ ਵੀਕਐਂਡ ਵਿਚ ਸ਼ੁਰੂ ਹੋਏ ਪ੍ਰਦਰਸ਼ਨਾਂ ਤੋਂ ਘਬਰਾਈ ਜਿਨਪਿੰਗ ਸਰਕਾਰ ਦੇ ਦੇਸ਼ ਦੇ ਮੁੱਖ ਸ਼ਹਿਰਾਂ ’ਚ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਨੂੰ ਉਤਾਰ ਦਿੱਤਾ ਹੈ। ਪੂਰਬੀ ਸ਼ਹਿਰ ਸ਼ੁਝੋਊ ਵਿਚ ਟੈਂਕ ਤਾਇਨਾਤ ਕੀਤੇ ਜਾਣ ਦੀ ਸੂਚਨਾ ਹੈ। ਲੋਕਾਂ ਦੇ ਮੋਬਾਈਲ ਅਤੇ ਹੋਰ ਉਪਕਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪ੍ਰਦਰਸ਼ਨਾਂ ਨਾਲ ਸਬੰਧਤ ਵੀਡੀਓ ਡਿਲੀਟ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ VR ਹੈੱਡਸੈੱਟ ਨੂੰ ਲੈ ਕੇ ਪਿਆ ਬਖੇੜਾ, 10 ਸਾਲਾ ਬੱਚੇ ਨੇ ਕੀਤਾ ਮਾਂ ਦਾ ਕਤਲ

ਇੰਟਰਨੈੱਟ ਮੀਡੀਆ ’ਤੇ ਰੋਕ ਲਗਾ ਦਿੱਤੀ ਗਈ ਹੈ। ਸੈਂਟਰਲ ਪੋਲੀਟਿਕਲ ਐਂਡ ਲੀਗਲ ਅਫੇਅਰ ਕਮਿਸ਼ਨ ਨੇ ‘ਦੁਸ਼ਮਣ ਤਾਕਤਾਂ’ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਪੁਲਸ ਵਾਹਨ ਗਸ਼ਤ ਕਰ ਰਹੇ ਹਨ, ਜਦਕਿ ਪੁਲਸ ਮੁਲਾਜ਼ਮਾਂ ਤੇ ਅਰਧ ਸੈਨਿਕ ਬਲ ਲੋਕਾਂ ਦੇ ਪਛਾਣ ਪੱਤਰ ਦੀ ਜਾਂਚ ਕਰ ਰਹੇ ਹਨ। ਦਰਜਨਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਲੋਕ ਇਸ ਤਰ੍ਹਾਂ ਦੀ ਪੁੱਛਗਿੱਛ ਤੋਂ ਭੜਕੇ ਹੋਏ ਹਨ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਟੁਕੜਿਆਂ 'ਚ ਮਿਲੀ ਬੱਚੀ ਦੀ ਲਾਸ਼, ਭਾਰਤੀ ਸੀਰੀਅਲ ‘ਕ੍ਰਾਈਮ ਪੈਟਰੋਲ’ ਖ਼ਿਲਾਫ਼ ਉੱਠੀ ਆਵਾਜ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 

 

cherry

This news is Content Editor cherry