ਤਾਈਵਾਨ ’ਤੇ ਚੀਨੀ ਹੈਕਰਾਂ ਦਾ ਹਮਲਾ, ਸਰਕਾਰੀ ਵੈੱਬਸਾਈਟ ’ਤੇ 10 ਘੰਟੇ ਦਿਸਦਾ ਰਿਹਾ ਚੀਨ ਦਾ ਝੰਡਾ

08/06/2022 5:27:36 PM

ਗੈਜੇਟ ਡੈਸਕ– ਤਾਈਵਾਨ ਅਤੇ ਚੀਨ ’ਚ ਚੱਲ ਰਿਹਾ ਤਣਾਅ ਹੁਣ ਰੀਅਲ ਵਰਲਡ ਤੋਂ ਸਾਈਬਰ ਵਰਲਡ ’ਚ ਐਂਟਰ ਕਰ ਚੁੱਕਾ ਹੈ। ਰੂਸ ਯੂਕ੍ਰੇਨ ਜੰਗ ਦੀ ਤਰ੍ਹਾਂ ਹੀ ਇੱਥੇ ਵੀ ਸਾਈਬਰ ਹਮਲੇ ਅਤੇ ਹੈਕਿੰਗ ਦੇ ਮਾਮਲੇ ਹੌਲੀ-ਹੌਲੀ ਸਾਹਮਣੇ ਆਉਣ ਲੱਗੇ ਹਨ। ਚੀਨੀ ਹੈਕਰਾਂ ਨੇ ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ ਨੂੰ ਹੈਕ ਕਰ ਲਿਆ। ਹੈਕਰਾਂ ਨੇ ਇਕ ਦੋ ਨਹੀਂ ਸਗੋਂ ਤਾਈਵਾਨ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਨੂੰ ਟਾਰਗੇਟ ਕੀਤਾ ਹੈ। ਇਸਦੀ ਜਾਣਕਾਰੀ ਤਾਈਵਾਨ ਨਿਊਜ਼ ਨੇ ਦਿੱਤੀ ਹੈ। ਵੈੱਬਸਾਈਟਾਂ ’ਤੇ ਚੀਨੀ ਝੰਡਾ ਨਜ਼ਰ ਆ ਰਿਹਾ ਹੈ। ਸਾਈਬਰ ਵਰਲਡ ਦੀ ਤਰ੍ਹਾਂ ਹੀ ਚੀਨ ਨੇ ਤਾਈਵਾਨ ਦੀ ਵਾਸਤਵਿਕ ਦੁਨੀਆ ’ਚ ਵੀ ਘੇਰਾਬੰਦੀ ਕੀਤੀ ਹੈ। 

ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਕਾਰਨ ਚੀਨ ਭੜਕਿਆ ਹੋਇਆ ਹੈ ਅਤੇ ਲਗਾਤਾਰ ਤਾਈਵਾਨ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਚੀਨ ’ਚ ਤਾਈਵਾਨ ਦੇ ਆਸਪਾਸ ਫਾਇਰ ਡ੍ਰਿਲ ਸ਼ੁਰੂ ਕਰ ਦਿੱਤੀ ਹੈ। 

10 ਘੰਟਿਆਂ ਤਕ ਤਾਈਵਾਨ ਦੀ ਸਰਕਾਰੀ ਵੈੱਬਸਾਈਟ ਹੈਕ
ਤਾਈਵਾਨ ਸਰਕਾਰ ਦੀ ਇਕ ਵੈੱਬਸਾਈਟ ਤਾਂ ਲਗਭਗ 10 ਘੰਟਿਆਂ ਤਕ ਚੀਨੀ ਝੰਡੇ ਦੀ ਤਸਵੀਰ ਲੱਗੀ ਰਹੀ। ਸ਼ੁੱਕਰਵਾਰ ਦੇਰ ਰਾਤ ਤੋਂ ਸ਼ਨੀਵਾਰ ਸਵੇਰ ਤਕ ਤਾਈਵਾਨ ਦੀ ਸਰਕਾਰੀ ਵੈੱਬਸਾਈਟ ’ਤੇ ਚੀਨ ਦਾ ਝੰਡਾ ਦਿਸਦਾ ਰਿਹਾ। ਚੀਨ ਹਰ ਪਾਸੋਂ ਤਾਈਵਾਨ ਦੀ ਘੇਰਾਬੰਦੀ ਕਰਨ ’ਚ ਜੁਟਿਆ ਹੈ। ਜਿੱਥੇ ਸਾਈਬਰ ਵਰਲਡ ’ਚ ਹੈਕਰ ਤਾਈਵਾਨ ਨੂੰ ਨਿਸ਼ਾਨਾ ਬਣਾ ਰਹੇ ਹਨ, ਉੱਥੇ ਹੀ ਰੀਅਲ ਵਰਲਡ ’ਚ ਚੀਨ ਨੇ ਫਾਇਰ ਡ੍ਰਿਲ ਸ਼ੁਰੂ ਕਰ ਦਿੱਤੀ ਹੈ। ਵਪਾਰਕ ਖੇਤਰ ’ਚ ਵੀ ਤਾਈਵਾਨ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Rakesh

This news is Content Editor Rakesh