ਚੀਨ ਨੇ ਪੂਰੇ UK 'ਚ ਵਿਛਾ ਰੱਖਿਆ ਜਾਸੂਸੀ ਦਾ ਜਾਲ, Pfizer-AstraZeneca 'ਚ ਵੀ ਲਾਈ ਸੰਨ੍ਹ

12/15/2020 12:06:07 AM

ਲੰਦਨ/ਬੀਜਿੰਗ : ਦੁਨੀਆ ਲਈ ਪ੍ਰੇਸ਼ਾਨੀ ਬਣੇ ਚੀਨ ਨੂੰ ਲੈ ਕੇ ਇੱਕ ਹੌਰ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇੱਕ ਖੁਫੀਆ ਰਿਪੋਰਟ ਦੇ ਅਨੁਸਾਰ ਚੀਨ ਨੇ ਪੂਰੇ ਬ੍ਰਿਟੇਨ ਵਿੱਚ ਆਪਣੇ ਜਾਸੂਸਾਂ ਦਾ ਜਾਲ ਵਿਛਾ ਰੱਖਿਆ ਹੈ। ਬ੍ਰਿਟੇਨ ਦੇ ਕੁੱਝ ਸੰਸਥਾਨਾਂ, ਕੰਪਨੀਆਂ ਤੋਂ ਲੈ ਕੇ ਦੂਤਘਰ ਤੱਕ ਵਿੱਚ ਚੀਨੀ ਕੰਮਿਉਨਿਸਟ ਪਾਰਟੀ (CPC)  ਦੇ ਵਫਾਦਾਰ ਮੈਂਬਰ ਮੌਜੂਦ ਹਨ। ਲੀਕ ਹੋਏ ਡਾਟਾ ਬੇਸ ਵਿੱਚ CPC ਦੇ 19.5 ਲੱਖ ਮੈਬਰਾਂ ਦੀ ਜਾਣਕਾਰੀ ਹੈ ਜਿਸ ਨਾਲ ਪਤਾ ਚੱਲਦਾ ਹੈ ਕਿ ਬੀਜ਼ਿੰਗ ਨੇ ਬ੍ਰਿਟੇਨ ਦੇ ਹਰ ਕੋਨੇ ਵਿੱਚ ਆਪਣਾ ਪ੍ਰਭਾਵ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿੱਚ ਰੱਖਿਆ ਕੰਪਨੀਆਂ, ਬੈਂਕ ਤੋਂ ਲੈ ਕੇ ਫਾਰਮਾ ਕੰਪਨੀਆਂ ਤੱਕ ਸ਼ਾਮਿਲ ਹਨ। ਇੰਨਾ ਹੀ ਨਹੀਂ, ਸ਼ੰਘਾਈ ਦੇ ਬ੍ਰਿਟਿਸ਼ ਕੌਂਸਲੇਟ ਵਿੱਚ CPC ਨੇ ਸੰਨ੍ਹ ਲਗਾ ਲਈ ਹੈ।

ਚੀਨ 'ਤੇ ਜਾਸੂਸੀ ਦੇ ਦੋਸ਼ ਦੁਨੀਆ ਦੇ ਕਈ ਦੇਸ਼ ਲਗਾ ਚੁੱਕੇ ਹਨ। ਹੁਣ ਬ੍ਰਿਟੇਨ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਦੀ ਕੌਂਸਲੇਟ, ਯੂਨੀਵਰਸਿਟੀਜ ਅਤੇ ਕੁੱਝ ਕੰਪਨੀਆਂ ਵਿੱਚ ਚੀਨੀ ਕੰਮਿਉਨਿਸਟ ਪਾਰਟੀ ਦੇ ਵਫਾਦਾਰ ਮੈਂਬਰ ਮੌਜੂਦ ਹਨ। ਇਸ ਤੋਂ ਸਾਫ਼ ਦਿਸਦਾ ਹੈ ਕਿ ਕਿਵੇਂ ਪੇਇਚਿੰਗ ਨੇ ਬ੍ਰਿਟੇਨ ਦੇ ਹਰ ਕੋਨੇ ਵਿੱਚ ਆਪਣਾ ਅਸਰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਮੀਡੀਆ ਰਿਪੋਰਟ ਮੁਤਾਬਕ ਸ਼ੰਘਾਈ ਸਥਿਤ ਬ੍ਰਿਟਿਸ਼ ਕੌਂਸਲੇਟ ਵਿੱਚ ਇੱਕ ਸੀਨੀਅਰ ਅਧਿਕਾਰੀ ਕੰਮਿਉਨਿਸਟ ਪਾਰਟੀ ਦਾ ਮੈਂਬਰ ਹੈ। ਹਾਲਾਂਕਿ ਇਸ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਕਿਸੇ ਮੈਂਬਰ ਨੇ ਚੀਨ ਲਈ ਜਾਸੂਸੀ ਕੀਤੀ ਹੈ। ਇਸ ਬਾਰੇ ਦਾਅਵਾ ਕੀਤੇ ਜਾਣ ਦੇ ਬਾਅਦ ਕਰੀਬ 30 ਸੰਸਦ ਨੇ ਕਿਹਾ ਕਿ ਉਹ ਇਸ ਬਾਰੇ ਹਾਊਸ ਆਫ ਕਾਮੰਸ ਵਿੱਚ ਸਵਾਲ ਕਰਨਗੇ। ਟੋਰੀ ਪਾਰਟੀ ਦੇ ਸਾਬਕਾ ਨੇਤਾ ਡਨਕਨ ਸਮਿਥ ਦਾ ਕਹਿਣਾ ਹੈ ਕਿ ਜਾਂਚ ਤੋਂ ਸਾਬਤ ਹੁੰਦਾ ਹੈ ਕਿ ਕੰਮਿਉਨਿਸਟ ਪਾਰਟੀ ਦੇ ਮੈਂਬਰ ਪੂਰੀ ਦੁਨੀਆ ਵਿੱਚ ਫੈਲ ਰਹੇ ਹਨ। 

ਸਮਿਥ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੁਣ ਚੀਨ ਦੇ ਕੌਂਸਲੇਟ ਤੋਂ ਕੰਮਿਉਨਿਸਟ ਪਾਰਟੀ ਦੇ ਮੈਬਰਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ। ਉਹ ਜਾਂ ਤਾਂ ਬ੍ਰਿਟੇਨ ਲਈ ਕੰਮ ਕਰ ਸਕਦੇ ਹਨ ਜਾਂ ਚੀਨੀ ਕੰਮਿਉਨਿਸਟ ਪਾਰਟੀ ਲਈ,  ਦੋਨਾਂ ਲਈ ਨਹੀਂ। ਉਥੇ ਹੀ, ਵਿਦੇਸ਼ ਮੰਤਰਾਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਵਿਦੇਸ਼ ਵਿੱਚ ਆਪਣੀ ਜਾਣਕਾਰੀ ਅਤੇ ਸਟਾਫ ਨੂੰ ਸੁਰੱਖਿਅਤ ਰੱਖਣ ਲਈ ਸਖਤ ਕਦਮ ਚੁੱਕੇ ਹਨ। ਸੀਨੀਅਰ ਵਾਇਟਹਾਲ ਇੰਟੈਲਿਜੈਂਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਜਾਣਕਾਰੀ ਨਾਲ ਸੁਰੱਖਿਆ 'ਤੇ ਸਵਾਲ ਖੜ੍ਹਾ ਹੋ ਗਿਆ ਹੈ। ਜਿਸ ਦਫ਼ਤਰ ਵਿੱਚ ਇਹ ਅਧਿਕਾਰੀ ਹੈ, ਉੱਥੇ ਬ੍ਰਿਟੇਨ ਦੀ ਸਕਿਊਰਿਟੀ ਸਰਵਿਸ ਦੇ ਕਰਮਚਾਰੀ ਵੀ ਹਨ। ਅਜਿਹੇ ਵਿੱਚ ਹੋ ਸਕਦਾ ਹੈ ਕਿ ਉਹ ਉਨ੍ਹਾਂ ਦੀ ਪਛਾਣ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati