ਤਾਇਵਾਨ ''ਤੇ ਕਬਜ਼ੇ ਦੀ ਤਿਆਰੀ ਕਰ ਰਿਹਾ ਚੀਨ, ਤਾਇਨਾਤ ਕੀਤੀਆਂ ਮਿਜ਼ਾਇਲਾਂ

10/20/2020 4:58:16 PM

ਬੀਜਿੰਗ: ਚੀਨ ਦੇ ਰਾਸ਼ਟਰਪਤੀ ਨੇ ਕੁਝ ਹੀ ਦਿਨ ਪਹਿਲਾਂ ਫੌਜੀਆਂ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਯੁੱਧ ਲਈ ਤਿਆਰੀ ਕਰਨ ਅਤੇ ਹਾਈ ਅਲਰਟ 'ਤੇ ਰਹਿਣ ਨੂੰ ਕਿਹਾ ਸੀ। ਹੁਣ ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਤਾਇਵਾਨ 'ਤੇ ਸੰਭਾਵਿਤ ਹਮਲੇ ਦੇ ਉਦੇਸ਼ ਨਾਲ ਆਪਣੇ ਤੱਟੀ ਖੇਤਰਾਂ 'ਚ ਸਭ ਤੋਂ ਅਡਵਾਂਸ ਹਾਈਪਰਸੋਨਿਕ ਮਿਜ਼ਾਇਲ ਤਾਇਨਾਤ ਕਰ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਫੁਜ਼ੀਆਨ ਅਤੇ ਝੇਜੀਆਂਗ 'ਚ ਚੀਨ ਦੀ ਫੌਜ ਨੇ ਡੀ ਐੱਫ-17 ਨਾਂ ਦੀਆਂ ਮਿਜ਼ਾਇਲਾਂ ਤਾਇਨਾਤ ਕੀਤੀਆਂ ਹਨ। ਇਸ ਮਿਜ਼ਾਇਲ ਦੀ ਤਕਨੀਕ ਦੇ ਬਾਰੇ 'ਚ ਅਧਿਕਾਰਿਕ ਤੌਰ 'ਤੇ ਬਹੁਤ ਘੱਟ ਜਾਣਕਾਰੀ ਜਨਤਕ ਕੀਤੀ ਗਈ ਹੈ ਅਤੇ ਇਹ ਰਡਾਰ ਦੇ ਪਕੜ 'ਚ ਆਏ ਬਿਨ੍ਹਾਂ ਹਮਲਾ ਕਰਨ 'ਚ ਸਮਰੱਥ ਹਨ।


ਦੱਸ ਦੇਈਏ ਕਿ ਤਾਇਵਾਨ ਅਤੇ ਚੀਨ ਦੇ ਸਬੰਧ ਬੀਤੇ ਕੁਝ ਮਹੀਨਿਆਂ 'ਚ ਬੇਹੱਦ ਖਰਾਬ ਹੋ ਚੁੱਕੇ ਹਨ। ਇਸ ਦੇ ਪਿੱਛੇ ਕਾਰਨ ਹੈ ਕਿ ਤਾਇਵਾਨ ਸੰਸਾਰਕ ਪੱਧਰ 'ਤੇ ਖ਼ੁਦ ਨੂੰ ਆਜ਼ਾਦ ਦੇਸ਼ ਦੇ ਰੂਪ 'ਚ ਲਗਾਤਾਰ ਪੇਸ਼ ਕਰ ਰਿਹਾ ਹੈ ਅਤੇ ਹਾਲ ਹੀ 'ਚ ਅਮਰੀਕਾ ਦੇ ਨਾਲ ਹਥਿਆਰਾਂ ਦਾ ਸੌਦਾ ਵੀ ਕੀਤਾ ਗਿਆ ਹੈ। 
ਉੱਧਰ ਫੁਜ਼ੀਆਂਨ ਅਤੇ ਝੇਜੀਆਂਗ 'ਚ ਐਡਵਾਂਸ ਮਿਜ਼ਾਇਲਾਂ ਦੀ ਤਾਇਨਾਤੀ ਰਿਪੋਰਟ ਨੂੰ ਇਕ ਅੰਦਾਜ਼ਾ ਦੱਸਿਆ ਹੈ। ਪਰ ਕੁਝ ਹੀ ਦਿਨ ਪਹਿਲਾਂ ਚੀਨ ਦੀ ਕਮਿਊੁਨਿਟੀ ਪਾਰਟੀ ਨਾਲ ਜੁੜੇ ਇਕ ਅਖਬਾਰ ਨੇ ਕਿਹਾ ਕਿ ਚੀਨ ਸਿਰਫ ਇਕ ਤੱਤਕਾਲਿਕ ਕਾਰਨ ਦੀ ਤਲਾਸ਼ ਕਰ ਰਿਹਾ ਹੈ ਤਾਂ ਜੋ ਤਾਇਵਾਨ 'ਤੇ ਹਮਲਾ ਕਰ ਸਕਣ।


ਚੀਨੀ ਮੀਡੀਆ ਦੀ ਰਿਪੋਰਟ ਮੁਤਾਬਕ ਬੀਜਿੰਗ ਦੀ ਡੀ.ਐੱਫ-17 ਮਿਜ਼ਾਇਲ ਅਜਿਹੀ ਤਕਨੀਕ ਤੋਂ ਲੈਸ ਹੈ ਜਿਸ ਨੂੰ ਇੰਟਰਸੈਪਟ ਕਰਨਾ ਅਸੰਭਵ ਹੈ ਅਤੇ ਇਹ ਪ੍ਰਭਾਵੀ ਤੌਰ 'ਤੇ ਤਾਇਵਾਨ ਦੇ ਵੱਖਵਾਦ ਨੂੰ ਖਤਮ ਕਰਨ 'ਚ ਸਮਰੱਥ ਹਨ। ਕੁਝ ਹੀ ਦਿਨ ਪਹਿਲਾਂ ਚੀਨੀ ਫੌਜ ਦਾ ਇਕ ਵੀਡੀਓ ਸਾਹਮਣੇ ਆਇਆ ਸੀ ਕਿ ਜਿਸ 'ਚ ਫੌਜੀ ਇਕ ਅਣਪਛਾਤੇ ਆਈਲੈਂਡ 'ਤੇ ਕਬਜ਼ੇ ਦਾ ਅਭਿਆਸ ਕਰਦੇ ਦਿੱਸ ਰਹੇ ਹਨ। ਰਿਪੋਰਟ ਮੁਤਾਬਕ ਅਜਿਹਾ ਸਮਝਿਆ ਜਾਂਦਾ ਹੈ ਕਿ ਚੀਨ ਦੀ ਡੀ.ਐੱਫ-17 ਮਿਜ਼ਾਇਲ 2500 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ ਅਤੇ 12,360 ਕਿਲੋਮੀਟਰ/ਐੱਚ ਤੱਕ ਦੀ ਸਪੀਡ ਹਾਸਲ ਕਰ ਸਕਦੀ ਹੈ। ਇਹ ਪ੍ਰਮਾਣੂ ਬੰਬ ਵੀ ਸੁੱਟਣ 'ਚ ਸਮਰੱਥ ਹਨ। ਤਾਇਵਾਨ ਦੀ ਸਥਾਨਕ ਮੀਡੀਆ ਮੁਤਾਬਕ ਚੀਨ ਵੱਲੋਂ ਮਿਜ਼ਾਇਲ ਤਾਇਨਾਤੀ ਦੀ ਖਬਰ ਨਾਲ ਦੇਸ਼ 'ਚ ਡਰ ਪੈਦਾ ਹੋ ਗਿਆ। ਇਸ ਮਿਜ਼ਾਇਲ ਤਾਈਵਾਨ ਦੇ ਏਅਰ ਫੋਰਸ ਦੇ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ।

Aarti dhillon

This news is Content Editor Aarti dhillon