ਬੀਜਿੰਗ ''ਚ ਕੋਰੋਨਾ ਦੀ ਵਾਪਸੀ, ਘਰ-ਘਰ ਖਾਣਾ ਪਹੁੰਚਾਉਣ ਵਾਲਾ ਸ਼ਖ਼ਸ ਨਿਕਲਿਆ ਪਾਜ਼ੇਟਿਵ

06/24/2020 6:04:10 PM

ਬੀਜਿੰਗ (ਬਿਊਰੋ): ਚੀਨ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਨੇ ਮੁੜ ਦਸਤਕ ਦਿੱਤੀ ਹੈ। ਰਾਜਧਾਨੀ ਬੀਜਿੰਗ ਵਿਚ ਪਿਛਲੇ ਕੁਝ ਦਿਨਾਂ ਵਿਚ ਕੋਰੋਨਾਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਮੰਨਿਆ ਜਾ ਰਿਹਾ ਹੈ ਕਿ ਇਕ ਮਸ਼ਹੂਰ ਫੂਡ ਪਲੇਟਫਾਰਮ ਦੇ ਡਿਲਿਵਰੀ ਕਰਨ ਵਾਲੇ ਸ਼ਖਸ ਨੇ ਕਈ ਲੋਕਾਂ ਨੂੰ ਕੋਰੋਨਾ ਰੋਗੀ ਬਣਾ ਦਿੱਤਾ। 

ਬੀਜਿੰਗ ਦੇ ਸਿਹਤ ਅਧਿਕਾਰੀਆਂ ਦੇ ਮੁਤਾਬਕ 47 ਸਾਲਾ ਡਿਲਿਵਰੀ ਕਰਨ ਵਾਲੇ ਸ਼ਖ਼ਸ ਨੇ ਇਲਾਕੇ ਵਿਚ 1 ਜੂਨ ਤੋਂ ਲੈਕੇ 17 ਜੂਨ ਦੇ ਵਿਚ ਕਈ ਲੋਕਾਂ ਦੇ ਘਰ ਖਾਣਾ ਪਹੁੰਚਾਇਆ ਸੀ। ਇਸ ਵਿਚ ਡੈਕਸਿੰਗ, ਫੈਂਗਸ਼ੇਨ, ਫੇਂਗਤਾਈ ਜ਼ਿਲ੍ਹੇ ਆਦਿ ਸ਼ਾਮਲ ਹਨ। ਡਿਲਿਵਰੀ ਕਰਨ ਵਾਲਾ ਸ਼ਖਸ਼ ਬਾਅਦ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਅਨ ਟੈਕਸ ਵਿਭਾਗ ਵੱਲੋਂ ਸੁਪਰ ਫੰਡ 'ਚ ਬੇਨਿਯਮੀਆਂ ਵਿਰੁੱਧ ਸਖਤ ਕਾਰਵਾਈ ਦੀ ਚਿਤਾਵਨੀ

ਫੂਡ ਡਿਲਿਵਰੀ ਇੰਡਸਟਰੀ ਵਿਚ ਕੋਰੋਨਾਵਾਇਰਸ ਦਾ ਇਹ ਪਹਿਲਾ ਮਾਮਲਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿਚ ਸ਼ਖ਼ਸ ਨੇ ਰੋਜ਼ਾਨਾ ਔਸਤਨ 50 ਆਰਡਰ ਡਿਲਿਵਰ ਕੀਤੇ ਸਨ। ਇੱਥੇ ਦੱਸ ਦਈਏ ਕਿ ਚੀਨ ਦੇ ਸਿਹਤ ਵਿਭਾਗ ਨੂੰ ਮੰਗਲਵਾਰ ਨੂੰ 29 ਨਵੇਂ ਮਾਮਲੇ ਮਿਲੇ, ਜਿਹਨਾਂ ਵਿਚੋਂ 13 ਮਾਮਲੇ ਬੀਜਿੰਗ ਵਿਚ ਪਾਏ ਗਏ ਸਨ। ਇਸ ਦੇ ਇਲਾਵਾ 249 ਕੋਰੋਨਾ ਪੀੜਤਾਂ ਦਾ ਇਲਾਜ ਜਾਰੀ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਮੁਤਾਬਕ 29 ਨਵੇਂ ਮਾਮਲਿਆਂ ਵਿਚੋਂ 7 ਬਿਨਾਂ ਲੱਛਣ ਵਾਲੇ ਹਨ। ਉੱਥੇ ਸੋਮਵਾਰ ਤੱਕ 99 ਬਿਨਾਂ ਲੱਛਣ ਵਾਲੇ ਮਰੀਜ਼ਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। 11 ਜੂਨ ਤੋਂ ਲੈਕੇ 22 ਜੂਨ ਤੱਕ ਬੀਜਿੰਗ ਵਿਚ ਕੋਰੋਨਾਵਾਇਰਸ ਦੇ 249 ਮਾਮਲੇ ਸਾਹਮਣੇ ਆਏ। ਸਾਰਿਆਂ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ।

Vandana

This news is Content Editor Vandana