ਚੀਨੀ ਸੁਰੱਖਿਆ ਮੁਲਾਜ਼ਮਾਂ ਨੇ ਹੁਲਮਾ ’ਚ ਨੇਪਾਲੀ ਟੀਮ ’ਤੇ ਹੰਝੂ ਗੈਸ ਦੇ ਗੋਲੇ ਦਾਗੇ

10/11/2020 12:25:06 PM

ਕਾਠਮੰਡੂ, (ਏ. ਐੱਨ. ਆਈ.)- ਚੀਨੀ ਸੁਰੱਖਿਆ ਮੁਲਾਜ਼ਮਾਂ ਨੇ ਇਕ ਨੇਪਾਲੀ ਟੀਮ ’ਤੇ ਹੰਝੂ ਗੈਸ ਦੇ ਗੋਲੇ ਦਾਗੇ, ਜਦੋਂ ਇਹ ਹੁਲਮਾ ਜ਼ਿਲੇ ਦੇ ਨਮਖਾ ’ਚ ਸਰਹੱਦੀ ਪਿੱਲਰਾਂ ਨੇੜੇ ਨਮਖਾ ਪਿੰਡ ਨਗਰਪਾਲਿਕਾ ਦੇ ਉਪ ਪ੍ਰਧਾਨ ਪੇਨਾ ਲਾਮਾ ਦੀ ਨਿਗਰਾਨੀ ਹੇਠ ਉੱਥੇ ਪਹੁੰਚੀ।

ਚੀਨੀ ਪੱਖ ਨੇ ਨੇਪਾਲੀ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਕੰਮ ਕੀਤਾ, ਜਿਸ ਦੀ ਅਗਵਾਈ ਨੇਪਾਲੀ ਕਾਂਗਰਸ (ਨੇਕਾਂ) ਦੇ ਨੇਤਾ ਜੀਵਨ ਬਹਾਦੁਰ ਸ਼ਾਹੀ ਕਰ ਰਹੇ ਸਨ। ਲਾਮਾ ਨੇ ਕਿਹਾ ਕਿ ਚੀਨੀ ਧਿਰ ਨੇ ਨਮਖਾ ਗ੍ਰਾਮੀਣ ਨਗਰਪਾਲਿਕਾ ’ਚ ਸਰਹੱਦੀ ਪਿੱਲਰ ਦੀ ਨਿਗਰਾਨੀ ਦੌਰਾਨ ਹੰਝੂ ਗੈਸ ਦੇ ਗੋਲੇ ਸੁੱਟੇ। ਉਨ੍ਹਾਂ ਕਿਹਾ ਕਿ 5ਵੇਂ, 6ਵੇਂ, 7ਵੇਂ ਅਤੇ 8ਵੇਂ ਸਰਹੱਦੀ ਪਿੱਲਰਾਂ ਦੀ ਨਿਗਰਾਨੀ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਖੰਭਾ ਨੰਬਰ 9 ਨੇੜੇ ਚੀਨੀ ਨੇੜੇ ਇਹ ਕਾਰਾ ਕੀਤਾ। ਲਾਮਾ ਦੀ ਅੱਖ ’ਤੇ ਮਾਮੂਲੀ ਸੱਟ ਲੱਗੀ ਹੈ।

Lalita Mam

This news is Content Editor Lalita Mam