ਚੀਨ ਬਣਾ ਰਿਹੈ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ

01/20/2018 4:18:40 AM

ਬੀਜਿੰਗ— ਇਹ ਕੋਈ ਸਪੇਸਕ੍ਰਾਫਟ ਨਹੀਂ ਸਗੋਂ ਇਕ ਏਅਰਪੋਰਟ ਹੈ। ਚੀਨ ਦੀ ਰਾਜਧਾਨੀ ਬੀਜਿੰਗ ਵਿਚ ਨਵਾਂ ਏਅਰਪੋਰਟ ਬਣਾਇਆ ਜਾ ਰਿਹਾ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਏਅਰਪੋਰਟ ਮੰਨਿਆ ਜਾ ਰਿਹਾ ਹੈ। ਅਕਤੂਬਰ 2019 ਵਿਚ ਇਸਦਾ ਟ੍ਰਾਇਲ ਸ਼ੁਰੂ ਹੋਵੇਗਾ। ਬੀਜਿੰਗ ਮਿਊਂਸੀਪਲ ਆਫਿਸ ਮੁਤਾਬਕ ਇੰਜੀਨੀਅਰਿੰਗ ਪ੍ਰਾਜੈਕਟ ਜੁਲਾਈ 2019 ਵਿਚ ਪੂਰਾ ਹੋ ਜਾਵੇਗਾ। ਇਸਦਾ ਟ੍ਰਾਇਲ ਤਿੰਨ ਮਹੀਨੇ ਬਾਅਦ ਮਤਲਬ ਅਕਤੂਬਰ ਵਿਚ ਹੋਵੇਗਾ। ਖਬਰ ਮੁਤਾਬਕ ਸਪੇਸਕ੍ਰਾਫਟ ਵਾਂਗ ਦਿਖਾਈ ਦੇਣ ਵਾਲਾ ਇਹ ਏਅਰਪੋਰਟ 313000 ਵਰਗ ਮੀਟਰ ਥਾਂ ਨੂੰ ਘੇਰੇਗਾ। ਇਸ ਵਿਚ ਛੇ ਗਲਿਆਰੇ ਹੋਣਗੇ। ਇਸ ਵਿਚ ਗਾਰਡਨ, ਲੈਂਡਸਕੈਪ ਅਤੇ ਘਰੇਲੂ ਤੇ ਕੌਮਾਂਤਰੀ ਮੁਸਾਫਰਾਂ ਲਈ ਵੱਖ-ਵੱਖ ਟਰਮੀਨਲ ਹੋਣਗੇ। ਸਾਲ ਵਿਚ ਇਸ ਏਅਰਪੋਰਟ ਤੋਂ 10 ਕਰੋੜ ਮੁਸਾਫਰ ਸਫਰ ਕਰਨਗੇ। ਇਹੀ ਨਹੀਂ ਇਥੋਂ 4 ਮਿਲੀਅਨ ਟਨ ਮਾਲ ਢੋਇਆ ਜਾਵੇਗਾ। ਇਹ ਏਅਰਪੋਰਟ ਹਾਲ ਹੀ ਦੇ ਬੀਜਿੰਗ ਕੈਪੀਟਲ ਇੰਟਰਨੈਸ਼ਨਲ ਏਅਰਪੋਰਟ ਤੋਂ 67 ਕਿਲੋਮੀਟਰ ਦੂਰ ਹੈ। ਸ਼ਹਿਰ ਦੇ ਏਅਰਪੋਰਟ ਨਾਲ ਜੋੜਨ ਲਈ ਹਾਈਵੇ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਏਅਰਪੋਰਟ ਦੇ ਨਵੇਂ ਡਿਜ਼ਾਈਨ ਮੁਤਾਬਕ ਇਥੇ ਚਾਰ ਰਨ-ਵੇ ਹੋਣਗੇ। ਹਰ ਸਾਲ ਇਥੇ 6 ਲੱਖ 20 ਹਜ਼ਾਰ ਫਲਾਈਟਾਂ ਆਉਣਗੀਆਂ।