ਚੀਨ ਨੇ ਬਣਾਇਆ ਸਭ ਤੋਂ ਉੱਚਾ ''ਏਅਰ ਪਿਓਰੀਫਾਇਰ''

01/17/2018 11:13:16 AM

ਬੀਜਿੰਗ (ਬਿਊਰੋ)— ਬੀਤੇ ਕਈ ਸਾਲਾਂ ਤੋਂ ਚੀਨ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝਦਾ ਆ ਰਿਹਾ ਹੈ। ਹੁਣ ਉਸ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇਕ ਨਵਾਂ ਪ੍ਰਯੋਗਾਤਮਕ 'ਏਅਰ ਪਿਊਰੀਫਾਇਰ' (Air Purifier) ਬਣਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਉੱਚਾ ਪਿਓਰੀਫਾਇਰ ਹੈ, ਜਿਸ ਦੀ ਉੱਚਾਈ ਲੱਗਭਗ 330 ਫੁੱਟ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਅਸਲ ਵਿਚ ਇਹ ਕੋਈ ਹੈਰਾਨੀਜਨਕ ਕੰਮ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਆਨ ਸਥਿਤ 100 ਮੀਟਰ ਉੱਚੇ ਟਾਵਰ 'ਤੇ ਇਸ ਪਿਓਰੀਫਾਇਰ ਦਾ ਸਕਰਾਤਮਕ ਅਸਰ ਹੋਇਆ ਹੈ। ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਸਥਿਤ ਇੰਸਟੀਚਿਊਟ ਆਫ ਅਰਥ ਇਨਵਾਇਰਮੈਂਟ ਇਸ ਟਾਵਰ 'ਤੇ ਟੈਸਟ ਕਰ ਰਿਹਾ ਹੈ। ਮੁਖ ਸ਼ੋਧ ਕਰਤਾ ਨੇ ਪਾਇਆ ਕਿ ਬੀਤੇ ਕੁਝ ਮਹੀਨਿਆਂ ਵਿਚ 10 ਵਰਗ ਕਿਲੋਮੀਟਰ ਦੇ ਦਾਇਰੇ ਵਿਚ ਹਵਾ ਦੀ ਗੁਣਵੱਤਾ ਵਿਚ ਸੁਧਾਰ ਹੋਇਆ ਹੈ। ਸ਼ੋਧ ਕਰਤਾ ਨੇ ਦੱਸਿਆ ਕਿ ਪਿਓਰੀਫਾਇਰ ਨੂੰ ਸ਼ੁਰੂ ਕਰਨ ਮਗਰੋਂ ਇਸ ਟਾਵਰ ਵਿਚ 1 ਕਰੋੜ ਕਿਊਬਿਕ ਮੀਟਰ ਤੋਂ ਜ਼ਿਆਦਾ ਸ਼ੁੱਧ ਹਵਾ ਮੌਜੂਦ ਹੈ।