ਅਹਿਮ ਖ਼ਬਰ: ਚੀਨ ਨੇ 2 ਸਾਲ ਪਹਿਲਾਂ ਭਾਰਤੀਆਂ ’ਤੇ ਲਾਈ ਕੋਵਿਡ ਵੀਜ਼ਾ ਪਾਬੰਦੀ ਹਟਾਈ

06/15/2022 11:05:35 AM

ਬੀਜਿੰਗ (ਭਾਸ਼ਾ)- ਚੀਨ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਬੀਜਿੰਗ ਵਲੋਂ ਲਾਈਆਂ ਗਈਆਂ ਸਖ਼ਤ ਵੀਜ਼ਾ ਪਾਬੰਦੀਆਂ ਕਾਰਨ 2 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਫਸੇ ਭਾਰਤੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀਜ਼ਾ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਚੀਨ ਸਰਕਾਰ ਚੀਨੀ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਦਾ ਵੀ ਨਿਪਟਾਰਾ ਰਹੀ ਹੈ, ਜਿਨ੍ਹਾਂ ਨੇ ਪੜ੍ਹਾਈ ਲਈ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਾਪਸ ਜਾਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਇਹ ਵੀ ਪੜ੍ਹੋ: US 'ਚ ਬਣੇਗਾ ਭਾਰਤੀ-ਅਮਰੀਕੀਆਂ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਾ ਮਿਊਜ਼ੀਅਮ, ਬਾਈਡੇਨ ਨੇ ਕੀਤੇ ਦਸਤਖ਼ਤ

ਸੋਮਵਾਰ ਨੂੰ ਭਾਰਤ ਵਿੱਚ ਸਥਿਤ ਚੀਨੀ ਦੂਤਘਰ ਨੇ 2 ਸਾਲਾਂ ਤੋਂ ਵੱਧ ਸਮੇਂ ਬਾਅਦ ਆਪਣੀ ਕੋਵਿਡ-19 ਵੀਜ਼ਾ ਨੀਤੀ ਨੂੰ ਅਪਡੇਟ ਕੀਤਾ, ਜਿਸ ਤਹਿਤ ਸਾਰੇ ਖੇਤਰਾਂ ਵਿੱਚ ਕੰਮ ਮੁੜ ਸ਼ੁਰੂ ਕਰਨ ਲਈ ਚੀਨ ਪਰਤਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਵੀਜ਼ਾ ਅਰਜ਼ੀਆਂ ਮੰਗੀਆਂ ਜਾਣਗੀਆਂ। ਇਹ ਕਦਮ ਉਨ੍ਹਾਂ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਹੈ, ਜੋ 2020 ਤੋਂ ਸਵਦੇਸ਼ ਵਿੱਚ ਫਸੇ ਹੋਏ ਹਨ।

ਇਹ ਵੀ ਪੜ੍ਹੋ: ਕੱਪੜੇ ਪਾਉਣ 'ਚ ਆਉਂਦਾ ਸੀ ਆਲਸ, ਔਰਤ ਨੇ ਪੂਰੇ ਸਰੀਰ 'ਤੇ ਬਣਵਾ ਲਏ ਟੈਟੂ (ਤਸਵੀਰਾਂ)

ਪਿਛਲੇ ਮਹੀਨੇ ਚੀਨ ਵਿੱਚ ਰਹਿ ਰਹੇ ਕਈ ਭਾਰਤੀ ਪੇਸ਼ੇਵਰਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਭਾਰਤ ਵਿੱਚ ਫਸੇ ਆਪਣੇ ਪਰਿਵਾਰਾਂ ਨੂੰ ਵਾਪਸ ਆਉਣ ਦੀ ਆਗਿਆ ਦੇਣ ਲਈ ਬੀਜਿੰਗ 'ਤੇ ਦਬਾਅ ਪਾਉਣ ਦੀ ਅਪੀਲ ਕੀਤੀ ਸੀ। ਨਵੀਂ ਦਿੱਲੀ ਸਥਿਤ ਚੀਨੀ ਦੂਤਘਰ ਨੇ ਕਿਹਾ ਕਿ ਭਾਰਤੀਆਂ ਤੋਂ ਇਲਾਵਾ ਉਨ੍ਹਾਂ ਚੀਨੀ ਅਤੇ ਵਿਦੇਸ਼ੀ ਨਾਗਰਿਕਾਂ ਦੇ ਪਰਿਵਾਰ ਵੀ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਵੀਜ਼ਾ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਕੋਲ ਚੀਨ ਤੋਂ ਸਥਾਈ ਨਿਵਾਸ ਪਰਮਿਟ ਹੈ।

ਇਹ ਵੀ ਪੜ੍ਹੋ: 'How To Murder Your Husband’ ਲੇਖ ਲਿਖਣ ਵਾਲੀ ਕ੍ਰੈਂਪਟਨ ਨੂੰ ਪਤੀ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry