ਚੀਨ ਨੇ ਭਾਰਤੀ ਨੌਸੈਨਾ ਨੂੰ ਪਿੱਛੇ ਛੱਡਦੇ ਹੋਏ ਲਾਂਚ ਕੀਤਾ ਸਭ ਤੋਂ ਵੱਡਾ ਜੰਗੀ ਜਹਾਜ਼

06/28/2017 3:41:33 PM

ਬੀਜਿੰਗ— ਚੀਨ ਨੇ ਬੁੱਧਵਾਰ ਨੂੰ ਆਪਣੇ ਸਭ ਤੋਂ ਸ਼ਕਤੀਸ਼ਾਲੀ ਨੌਸੈਨਿਕ ਜੰਗੀ ਜਹਾਜ਼ ਟਾਈਪ 055 ਨੂੰ ਲਾਂਚ ਕੀਤਾ, ਜੋ ਦੁਨੀਆ ਦੇ ਸਭ ਤੋਂ ਵੱਡੇ ਜੰਗੀ ਜਹਾਜ਼ਾਂ 'ਚੋਂ ਇਕ ਹੈ। ਚੀਨ ਇਸ ਤਰ੍ਹਾਂ ਦੇ ਚਾਰ ਜੰਗੀ ਜਹਾਜ਼ ਤਿਆਰ ਕਰ ਰਿਹਾ ਹੈ, ਜਿਨ੍ਹਾਂ 'ਚੋਂ ਪਹਿਲਾ ਬੁੱਧਵਾਰ ਸਵੇਰੇ ਸ਼ੰਘਾਈ ਜਹਾਜ਼ 'ਤੇ ਸਰਵਜਨਕ ਰੂਪ 'ਚ ਪ੍ਰਦਰਸ਼ਿਤ ਕੀਤਾ ਗਿਆ।
ਪੂਰੀ ਤਰਾਂ ਹਥਿਆਰ ਬੰਦ ਹੋਣ 'ਤੇ 12,000 ਟਨ ਤੋਂ ਜ਼ਿਆਦਾ ਭਾਰੀ ਅਤੇ ਵੱਡਾ ਟਾਈਪ 055 ਜੰਗੀ ਜਹਾਜ਼ ਭਾਰਤ ਦੇ ਉਸ ਤਾਜ਼ਾ ਬਣੇ ਪ੍ਰੋਜੈਕਟ 15ਬੀ 'ਵਿਸ਼ਾਖਾਪਟਨਮ' ਕਲਾਸ ਜੰਗੀ ਜਹਾਜ਼ ਤੋਂ ਵੀ ਕਿਤੇ ਵੱਡਾ ਅਤੇ ਸ਼ਕਤੀ ਸ਼ਾਲੀ ਹੈ। ਚੀਨ ਦੇ ਇਸ ਜੰਗੀ ਜਹਾਜ਼ 'ਤੇ ਲਗਭਗ 120 ਮਿਸਾਈਲਾਂ ਤੈਨਾਤ ਕੀਤੀਆਂ ਜਾ ਸਕਦੀਆਂ ਹਨ। ਇਸ ਜਹਾਜ਼ ਦੇ ਬਹੁਤ ਸ਼ਕਤੀਸ਼ਾਲੀ ਏਰੇ ਰਡਾਰ ਇਸ ਨੂੰ ਸਮੁੰਦਰ, ਧਰਤੀ ਅਤੇ ਹਵਾ 'ਚ ਨਿਸ਼ਾਨਿਆਂ 'ਤੇ ਫੋਕਸ ਕਰਨ 'ਚ ਮਦਦ ਕਰਨਗੇ।