ਅਫਰੀਕਾ ਨੂੰ ਕਲੋਨੀ ਨਹੀਂ ਬਣਾ ਰਿਹਾ ਚੀਨ : ਨਾਮੀਬੀਆ

04/01/2018 11:47:54 AM

ਬੀਜਿੰਗ (ਭਾਸ਼ਾ)— ਨਾਮੀਬੀਆ ਦੇ ਰਾਸ਼ਟਰਪਤੀ ਹਾਗੇ ਗਿਨਗੋਬ ਨੇ ਕਿਹਾ ਹੈ ਕਿ ਚੀਨ ਦਾ ਉਦੇਸ਼ ਅਫਰੀਕਾ ਨੂੰ ਕਲੋਨੀ ਬਨਾਉਣਾ ਨਹੀਂ ਹੈ। ਉਂਝ ਦੋਹਾਂ ਵਿਚ ਵੱਧਦਾ ਸਹਿਯੋਗ ਉਨ੍ਹਾਂ ਲਈ ਲਾਭਕਾਰੀ ਹੈ। ਚੀਨ ਦੀ ਸਰਕਾਰੀ ਗੱਲਬਾਤ ਕਮੇਟੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਮੁਤਾਬਕ ਚੀਨ ਦੇ ਅਧਿਕਾਰਿਕ ਦੌਰੇ 'ਤੇ ਆਏ ਗਿਨਗੋਬ ਨੇ ਕਿਹਾ,''ਨਾਮੀਬੀਆ ਅਤੇ ਚੀਨ ਕਾਫੀ ਸਮਝਦਾਰ ਹਨ ਅਤੇ ਦੋਵੇਂ ਆਪਣੇ ਦੋਸਤ ਚੁਣ ਸਕਦੇ ਹਨ। ਇਸ ਦੇ ਨਾਲ ਹੀ ਉਹ ਤੈਅ ਕਰ ਸਕਦੇ ਹਨ ਕਿ ਉਨ੍ਹਾਂ ਲਈ ਕੀ ਚੰਗਾ ਹੈ ਅਤੇ ਕੀ ਬੁਰਾ।'' ਗੌਰਤਲਬ ਹੈ ਕਿ ਚੀਨ ਇਸ ਸਮੇਂ ਅਫਰੀਕੀ ਖੇਤਰ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਅਰਬਾਂ ਡਾਲਰ ਦੀ ਰਾਸ਼ੀ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਲਗਾਈ ਜਾ ਰਹੀ ਹੈ। ਕੁਝ ਆਲੋਚਕਾਂ ਨੇ ਚੀਨ ਦੇ ਇਰਾਦਿਆਂ 'ਤੇ ਸਵਾਲੀਆ ਨਿਸ਼ਾਨ ਉਠਾਉਂਦੇ ਹੋਏ ਦੋਸ਼ ਲਗਾਏ ਹਨ ਕਿ ਉਸ ਦਾ ਇਰਾਦਾ ਇਸ ਮਹਾਂਦੀਪ ਵਿਚ ਕੱਚੇ ਮਾਲ ਮਤਲਬ ਤੇਲ ਅਤੇ ਖਣਿਜ 'ਤੇ ਕਬਜ਼ਾ ਕਰਨਾ ਹੈ। ਉੱਧਰ ਚੀਨ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚੀਨ ਦਾ ਉਨ੍ਹਾਂ ਦੇ ਦੇਸ਼ ਵਿਚ ਨਿਵੇਸ਼ ਦਾ ਉਦੇਸ਼ ਦੋ-ਪੱਖੀ ਸਹਿਯੋਗ ਨੂੰ ਵਧਾਵਾ ਦੇਣਾ ਹੈ ਅਤੇ ਕੁਦਰਤੀ ਸਰੋਤਾਂ ਦੇ ਸ਼ਸ਼ਣ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨੇ ਸਾਡੇ ਉਤਪਾਦਾਂ ਵੱਲ ਇੰਨਾ ਧਿਆਨ ਨਹੀਂ ਦਿੱਤਾ ਜਿੰਨਾ ਕਿ ਚੀਨ ਨੇ ਦਿੱਤਾ ਹੈ। ਚੀਨ ਨੇ ਸਾਨੂੰ ਤਕਨੀਕੀ ਟਰਾਂਸਫਰ ਅਤੇ ਰੋਜ਼ਗਾਰ ਪੈਦਾ ਕਰਨ ਦੇ ਖੇਤਰ ਵਿਚ ਕਾਫੀ ਮਦਦ ਕੀਤੀ ਹੈ।