ਕਸ਼ਮੀਰ ਮੁੱਦੇ ''ਤੇ ਚੀਨ ਨੇ ਪਾਕਿ ਤੋਂ ਝਾੜਿਆਂ ਪੱਲਾ, ਦਿੱਤੀ ਇਹ ਨਸੀਹਤ

09/23/2017 1:41:32 AM

ਪੇਈਚਿੰਗ — ਚੀਨ ਨੇ ਵੀ ਪਾਕਿਸਤਾਨ ਨੂੰ ਝਾੜ ਪਾਉਂਦਿਆਂ ਕਿਹਾ ਕਿ ਉਹ ਭਾਰਤ ਨਾਲ ਕਸ਼ਮੀਰ ਦੀ ਲੜਾਈ ਖੁਦ ਲੜੇ। ਚੀਨ ਨੇ ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਲਾਗੂ ਕਰਨ ਦੇ ਇਸਲਾਮੀ ਸਹਿਯੋਗ  ਸੰਗਠਨ ਓ. ਆਈ. ਸੀ. ਦੇ ਸੱਦੇ ਨੂੰ 
ਖਾਰਿਜ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਇਸ ਮਸਲੇ ਦਾ ਹੱਲ ਦੁਵੱਲੇ ਢੰਗ ਨਾਲ ਕਰਨਾ ਚਾਹੀਦਾ ਹੈ। ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਲਾਗੂ ਕਰਨ ਦੇ ਓ. ਆਈ. ਸੀ. ਦੇ ਸੰਪਰਕ ਸਮੂਹ ਦੇ ਸੱਦੇ ਬਾਰੇ ਪੁੱਛੇ ਜਾਣ 'ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਲੂ ਕਾਂਗ ਨੇ ਕਿਹਾ ਕਿ ਭਾਰਤ-ਪਾਕਿਸਤਾਨ ਨੂੰ ਇਸ ਮਸਲੇ ਨੂੰ ਖੁਦ ਹੱਲ ਕਰਨਾ ਚਾਹੀਦਾ ਹੈ।