ਚੀਨ ਨੇ BRI ਨਾਲ ਜੁੜੇ ਦੇਸ਼ਾਂ ਨੂੰ ਦਿੱਤੇ 50 ਜਹਾਜ਼, ਨੇਪਾਲ ਵੀ ਸ਼ਾਮਲ

04/22/2018 2:12:51 AM

ਬੀਜ਼ਿੰਗ — ਚੀਨ ਨੇ ਬੈਲਟ ਐਂਡ ਰੋਡ ਐਨੀਸ਼ੀਏਟਿਵ (ਬੀ. ਆਰ. ਆਈ.) ਨਾਲ ਜੁੜੇ 8 ਦੇਸ਼ਾਂ ਨੂੰ ਚੀਨ ਵੱਲੋਂ ਬਣਾਏ ਗਏ 50 ਜਹਾਜ਼ ਦਿੱਤੇ ਹਨ। ਯਾਤਰੀ ਅਤੇ ਕਾਰਗੋ ਜਹਾਜ਼ ਦੇ ਰੂਪ 'ਚ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਚੀਨ ਨੂੰ ਹਰਬਿਨ ਏਅਰਕ੍ਰਾਫਟ ਇੰਡਸਟਰੀ ਗਰੁੱਪ (ਐੱਚ. ਏ. ਆਈ. ਜੀ.) ਕੰਪਨੀ ਲਿਮਟਿਡ ਨੇ ਦੱਸਿਆ ਕਿ 17 ਅਪ੍ਰੈਲ ਨੂੰ 2 ਵਾਈ-12ਈ ਜਹਾਜ਼ ਨੇਪਾਲ ਨੂੰ ਦਿੱਤੇ ਗਏ। ਇਨ੍ਹਾਂ ਦਾ ਇਸਤੇਮਾਲ ਘੱਟ ਦੂਰ ਦੀਆਂ ਘਰੇਲੂ ਉਡਾਣਾਂ ਲਈ ਕੀਤਾ ਜਾਵੇਗਾ।
ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਨੇਪਾਲ ਨੇ 2014 ਅਤੇ 2017 'ਚ 2 ਵਾਈ-12ਈ ਜਹਾਜ਼ ਖਰੀਦੇ ਸਨ। ਇਨ੍ਹਾਂ ਜਹਾਜ਼ਾਂ ਨੇ ਕਰੀਬ 1,725 ਸੁਰੱਖਿਅਤ ਉਡਾਣ ਘੰਟੇ ਪੂਰੇ ਕੀਤੇ ਹਨ। ਨੇਪਾਲ 'ਚ 2015 ਦੇ ਭੂਚਾਲ ਤੋਂ ਬਾਅਦ ਸਮਾਨ ਦੀ ਸਪਲਾਈ 'ਚ ਇਸ ਜਹਾਜ਼ ਨੇ ਅਹਿਮ ਯੋਗਦਾਨ ਦਿੱਤਾ ਸੀ।
ਉੱਤਰ ਪੂਰਬੀ ਚੀਨ ਨੇ ਹਰਬਿਨ ਸਥਿਤ ਐੱਚ. ਏ. ਆਈ. ਜੀ. ਬੋਇੰਗ ਅਤੇ ਏਅਰਬਸ ਜਿਗਹੀਆਂ ਅੰਤਰਰਾਸ਼ਟਰੀ ਹਵਾਈ ਕੰਪਨੀਆਂ ਨੂੰ ਪੂਰਜਿਆਂ ਦੀ ਸਪਲਾਈ ਕਰਦੀ ਹੈ। ਇਸ ਤੋਂ ਇਲਾਵਾ ਉਹ ਹੈਲੀਕਾਪਟਰ ਅਤੇ ਹਲਕੇ ਜਹਾਜ਼ਾਂ ਸਮੇਤ ਕਈ ਤਰ੍ਹਾਂ ਦੇ ਜਹਾਜ਼ ਵਿਕਸਤ ਕਰਦੀ ਹੈ। ਉਸ ਨੇ ਅਮਰੀਕਾ ਅਤੇ ਰੂਸ ਸਮੇਤ ਕਰੀਬ 30 ਦੇਸ਼ਾਂ ਨੂੰ ਵਾਈ-12ਈ ਸੀਰੀਜ਼ ਦੇ ਜਹਾਜ਼ ਵੇਚੇ ਹਨ।