ਸੈਲਾਨੀਆਂ ਦੀ ਨਿਗਰਾਨੀ ਕਰ ਰਿਹੈ ਚੀਨ

07/04/2019 10:34:16 AM

ਬਾਰਡਰ ਏਜੰਟਾਂ ਨੇ ਸਮਾਰਟਫੋਨਜ਼ 'ਚ ਇੰਸਟਾਲ ਕੀਤੀ ਸਪਾਈਵੇਅਰ ਐਪ
ਗੈਜੇਟ ਡੈਸਕ– ਚੀਨ ਨੂੰ ਲੈ ਕੇ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੱਕੇ-ਬੱਕੇ ਰਹਿ ਜਾਓਗੇ। ਚੀਨ ਦੇ ਬਾਰਡਰ ਏਜੰਟ ਦੇਸ਼ ਵਿਚ ਦਾਖਲ ਹੋਣ ਵਾਲੇ ਸੈਲਾਨੀਆਂ ਦੇ ਫੋਨ ਵਿਚ ਸਪਾਈਵੇਅਰ ਐਪ ਇੰਸਟਾਲ ਕਰ ਰਹੇ ਹਨ। Xinjiang ਰੀਜਨ ਵਿਚ ਕੁਝ ਕ੍ਰਾਸਿੰਗ ਦੇ ਮਾਧਿਅਮ ਨਾਲ ਦੇਸ਼ ਵਿਚ ਦਾਖਲ ਹੋਣ ਵਾਲੇ ਸੈਲਾਨੀਆਂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਇਸ ਤਰ੍ਹਾਂ ਐਪ ਇੰਸਟਾਲ ਕਰ ਰਹੇ ਹਨ ਬਾਰਡਰ ਏਜੰਟ
ਖਬਰਾਂ ਅਨੁਸਾਰ ਇਸ ਖੇਤਰ ਵਿਚ ਸੈਲਾਨੀਆਂ ਨੂੰ ਆਪਣੇ ਫੋਨ ਤੇ ਪਾਸਕੋਡ ਬਾਰਡਰ ਏਜੰਟਾਂ ਨੂੰ ਸੌਂਪਣ ਦੀ ਲੋੜ ਹੁੰਦੀ ਹੈ, ਜਿਸ ਤੋਂ ਬਾਅਦ ਚੀਨੀ ਬਾਰਡਰ ਏਜੰਟ ਇਨ੍ਹਾਂ ਵਿਚ ਸਪਾਈਵੇਅਰ ਐਪ ਭਰ ਦਿੰਦੇ ਹਨ। ਸੈਲਾਨੀ ਕੋਲ ਜੇ ਆਈਫੋਨ ਹੈ ਤਾਂ ਏਜੰਟ ਇਨ੍ਹਾਂ ਨੂੰ ਇਕ ਮਸ਼ੀਨ ਨਾਲ ਅਟੈਚ ਕਰ ਦਿੰਦੇ ਹਨ, ਜਿੱਥੇ ਯੂਜ਼ਰ ਦੇ ਨੰਬਰਾਂ ਨੂੰ ਸਕੈਨ ਕਰ ਲਿਆ ਜਾਂਦਾ ਹੈ। ਜੇ ਐਂਡ੍ਰਾਇਡ ਸਮਾਰਟਫੋਨ ਹੈ ਤਾਂ ਸਪਾਈਵੇਅਰ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਫੋਨ ਦੀ ਸਕੈਨਿੰਗ ਹੁੰਦੀ ਹੈ ਅਤੇ ਡਾਟਾ ਕੁਲੈਕਟ ਕੀਤਾ ਜਾਂਦਾ ਹੈ। 

ਐਪਸ ਦੇ ਨਾਂ ਆਏ ਸਾਹਮਣੇ
ਮਾਹਿਰਾਂ ਨੇ ਪਤਾ ਲਾਇਆ ਹੈ ਕਿ ਇਹ ਸਪਾਈਵੇਅਰ ਕਿਸ ਤਰ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਨ੍ਹਾਂ ਐਪਸ ਦੇ ਨਾਂ  2X1Q  ਤੇ 6eng cai ਹਨ, ਜੋ ਯੂਜ਼ਰ ਦੇ ਫੋਨ ਨੰਬਰਾਂ, ਟੈਕਸਟ ਮੈਸੇਜਿਜ਼, ਕਾਲ ਹਿਸਟਰੀ ਤੇ ਕੈਲੰਡਰ ਐਂਟਰੀਜ਼ ਦੇ ਡਾਟਾ ਨੂੰ ਚੁੱਕ ਲੈਂਦੀਆਂ ਹਨ। ਇਸ ਤੋਂ ਇਲਾਵਾ ਇਹ ਵੀ ਪਤਾ ਲਾ ਲਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੀਆਂ ਐਪਸ ਇੰਸਟਾਲਡ ਹਨ। ਯੂਜ਼ਰ ਨੇਮ ਆਦਿ ਦਾ ਡਾਟਾ ਕੁਲੈਕਟ ਕਰਨ ਤੋਂ ਬਾਅਦ ਇਸ ਨੂੰ ਸਰਵਰ 'ਤੇ ਸੈਂਡ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਡਾਟਾ ਅਪਲੋਡ ਕਰਨ ਤੋਂ ਬਾਅਦ ਇਹ ਐਪ ਡਿਲੀਟ ਕਰ ਦਿੱਤੀ ਜਾਂਦੀ ਹੈ ਪਰ ਲੱਗਦਾ ਹੈ ਕਿ ਬਾਰਡਰ ਏਜੰਟ ਕੁਝ ਮੌਕਿਆਂ 'ਤੇ ਅਜਿਹਾ ਕਰਨਾ ਭੁੱਲ ਗਏ ਹਨ, ਜਿਸ ਨਾਲ ਇਨ੍ਹਾਂ ਐਪਸ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ।