ਚੀਨ ਦੀ ਦਾਦਾਗਿਰੀ, ਹੜ੍ਹ ਦੀ ਕਵਰੇਜ਼ ਕਰ ਰਹੇ ਵਿਦੇਸ਼ੀ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ

07/27/2021 11:32:53 AM

ਬੀਜਿੰਗ- ਚੀਨ ਵਿਦੇਸ਼ੀ ਪੱਤਰਕਾਰਾਂ ਨੂੰ ਕੰਮ ਨਹੀਂ ਕਰਨ ਦੇ ਰਿਹਾ ਹੈ। ਚੀਨ ਦੇ ਹੇਨਾਨ ਪ੍ਰਾਂਤ 'ਚ ਰਿਕਾਰਡ ਮੀਂਹ ਕਾਰਨ ਹਾਲਾਤ ਬਦਤਰ ਹੋ ਗਏ ਹਨ। ਮੋਹਲੇਧਾਰ ਮੀਂਹ ਨੇ ਹੇਨਾਨ ਪ੍ਰਾਂਤ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਸੈਂਕੜੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ 1.22 ਬਿਲੀਅਨ ਯੂਆਨ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ। ਚੀਨ ਦੇ ਹੇਨਾਨ 'ਚ ਮੀਂਹ ਕਾਰਨ ਆਫ਼ਤ ਵੱਧਦੀ ਜਾ ਰਹੀ ਹੈ। ਉੱਥੇ ਹੀ ਇਸ ਵਿਚ ਚੀਨ ਦੇ ਲੋਕ ਵਿਦੇਸ਼ੀ ਪੱਤਰਕਾਰਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹਨ। ਚੀਨੀ ਰਾਜ-ਮੀਡੀਆ ਵਲੋਂ ਚੀਨੀ ਸ਼ਹਿਰਾਂ 'ਚ ਹੜ੍ਹ ਦੀ ਕਵਰੇਜ਼ ਲਈ ਵਿਦੇਸ਼ੀ ਮੀਡੀਆ 'ਤੇ ਨਿਸ਼ਾਨਾ ਵਿੰਨ੍ਹਣ ਤੋਂ ਬਾਅਦ, ਉੱਥੇ ਦੇ ਨਾਗਰਿਕਾਂ ਨੇ ਹੇਨਾਨ ਪ੍ਰਾਂਤ ਦੇ ਝੋਂਗਝੌ ਸ਼ਹਿਰ ਦੀਆਂ ਸੜਕਾਂ 'ਤੇ ਕਈ ਕੌਮਾਂਤਰੀ ਮੀਡੀਆ ਆਊਡਲੇਟਸ ਦੇ ਪੱਤਰਕਾਰਾਂ ਨੂੰ ਪਰੇਸ਼ਾਨ ਕੀਤਾ।

ਇਹ ਵੀ ਪੜ੍ਹੋ : ਚੀਨ ਦੀ ਹਰ ਚਾਲ 'ਤੇ ਹੋਵੇਗੀ ਭਾਰਤੀ ਫ਼ੌਜ ਦੀ ਨਜ਼ਰ, LAC 'ਤੇ ਲਗਾਏ ਗਏ ਨਵੇਂ ਕੈਮਰੇ ਅਤੇ ਸੈਂਸਰ

ਇਕ ਰਿਪੋਰਟ ਅਨੁਸਾਰ ਚਾਈਨੀਜ਼ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਵਿਦੇਸ਼ੀ ਪੱਤਰਕਾਰਾਂ ਦੇ ਕਵਰੇਜ਼ ਦੀ ਆਲੋਚਨਾ ਕਰਨ ਵਾਲੇ ਗੁੱਸੇ ਵਾਲੇ ਪੋਸਟਰਾਂ ਨਾਲ ਭਰਿਆ ਹੋਇਆ ਹੈ। ਚੀਨੀ ਸ਼ਹਿਰਾਂ 'ਚ ਮੋਹਲੇਧਾਰ ਮੀਂਹ ਅਤੇ ਹੜ੍ਹ ਦੇਖਿਆ ਜਾ ਰਿਹਾ ਹੈ। ਬੀਬੀਸੀ ਦੇ ਚੀਨ ਪੱਤਰਕਾਰ ਰਾਬਿਨ ਬਰਾਂਟ ਦੀ ਇਕ ਰਿਪੋਰਟ ਲਈ ਮੁੱਖ ਰੂਪ ਨਾਲ ਆਲੋਚਨਾ ਕੀਤੀ ਗਈ ਸੀ, ਜਿਸ 'ਚ ਹੜ੍ਹ ਕਾਰਨ ਇਕ ਟਰੇਨ ਦੇ ਡੱਬੇ 'ਚ ਇਕ ਦਰਜਨ ਲੋਕਾਂ ਦੀ ਮੌਤ ਤੋਂ ਬਾਅਦ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕਿਆ। ਬਰਾਂਟ ਨੇ ਪਿਛਲੇ ਸ਼ੁੱਕਰਵਾਰ ਨੂੰ ਇਕ ਰਿਪੋਰਟ 'ਚ ਕਿਹਾ ਸੀ,''ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਵਿਚ ਕਿਉਂ ਛੱਡ ਦਿੱਤਾ ਗਿਆ।'' ਉਨ੍ਹਾਂ ਕਿਹਾ ਕਿ ਬੀਜਿੰਗ ਨੂੰ ਹੋਰ ਸਥਾਨਕ ਸਰਕਾਰਾਂ ਨੂੰ ਆਪਣੀਆਂ ਤਿਆਰੀਆਂ ਅਤੇ ਮੈਟਰੋ ਨਿਯਮਾਂ ਦੀ ਜਾਂਚ ਕਰਨ ਲਈ ਕਹਿਣਾ ਚਾਹੀਦਾ।

ਇਹ ਵੀ ਪੜ੍ਹੋ : ਬੋਹੇਮੀਆ ਤੇ ਡਿਨੋ ਜੇਮਸ ਤੋਂ ਪ੍ਰੇਰਣਾ ਲੈ ਕੇ ‘ਰੈਪਰ’ ਦੀ ਦੁਨੀਆ ’ਚ ਧੱਕ ਪਾ ਰਿਹੈ ਇਹ ਕਸ਼ਮੀਰੀ ਮੁੰਡਾ

ਚੀਨੀ ਸੋਸ਼ਲ ਮੀਡੀਆ ਯੂਜ਼ਰਸ ਨੇ ਟਵਿੱਟਰ ਵਰਗੇ ਵੀਬੋ ਪਲੇਟਫਾਰਮ 'ਤੇ ਬਰਾਂਟ 'ਤੇ ਹੜ੍ਹ 'ਤੇ ਆਪਣੀ ਰਿਪੋਰਟ 'ਚ ਅਫਵਾਹ ਫੈਲਾਉਣ ਵਾਲੇ ਵਿਦੇਸ਼ੀ ਅਤੇ ਤੱਥਾਂ ਨੂੰ ਗੰਭੀਰ ਰੂਪ ਨਾਲ ਦੱਸਣ ਦਾ ਦੋਸ਼ ਲਗਾਇਆ। ਸ਼ਨੀਵਾਰ ਨੂੰ ਇਕ ਪੋਸਟ 'ਚ ਲਿਖਿਆ ਗਿਆ,''ਰਾਬਿਨ ਬਰਾਂਟ ਸਾਡੇ ਸ਼ਹਿਰ ਦੇ ਆਫ਼ਤ ਪੀੜਤ ਇਲਾਕਿਆਂ 'ਚ ਕਈ ਵਾਰ ਸਾਹਮਣੇ ਆਏ ਹਨ ਅਤੇ ਤੱਥਾਂ ਨੂੰ ਗੰਭੀਰ ਰੂਪ ਨਾਲ ਪੇਸ਼ ਕੀਤਾ ਹੈ। ਜੇਕਰ ਤੁਹਾਨੂੰ ਇਹ ਵਿਅਕਤੀ ਮਿਲੇ ਤਾਂ ਕ੍ਰਿਪਾ ਤੁਰੰਤ ਪੁਲਸ ਨੂੰ ਫ਼ੋਨ ਕਰੋ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha