ਆਰਥਿਕ ਮਹਾਵਿਨਾਸ਼ ਦੀ ਕਗਾਰ ''ਤੇ ਚੀਨ, ਫਰਵਰੀ ਵਿਚ ਫੈਕਟਰੀ ਉਤਪਾਦਨ ਵਿਚ ਰਿਕਾਰਡ ਗਿਰਾਵਟ

02/29/2020 6:52:54 PM

ਨਵੀਂ ਦਿੱਲੀ — ਚੀਨ ਦੀਆਂ ਨਿਰਮਾਣ ਗਤੀਵਿਧੀਆਂ ਫਰਵਰੀ 'ਚ ਭਾਰੀ ਗਿਰਾਵਟ ਦੇ ਨਾਲ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਈਆਂ ਹਨ। ਇਹ ਗੱਲ ਸ਼ਨੀਵਾਰ ਨੂੰ ਜਾਰੀ ਆਰਥਿਕ ਅੰਕੜਿਆਂ 'ਚ ਕਹੀ ਗਈ। ਤਾਜ਼ਾ ਅੰਕੜਿਆਂ ਤੋਂ ਸਾਫ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਮਹਾਵਿਨਾਸ਼ ਕੀਤਾ ਹੈ। ਵਾਇਰਸ ਦੀ ਮਹਾਂਮਾਰੀ ਹੁਣ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਵੀ ਫੈਲ ਰਹੀ ਹੈ। ਵਿਸ਼ਲੇਸ਼ਕਾਂ ਮੁਤਾਬਕ ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਚੀਨ ਦੀ ਜੀ.ਡੀ.ਪੀ. ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸ਼ਨੀਵਾਰ ਨੂੰ ਜਿਹੜੇ ਅੰਕੜੇ ਆਏ ਉਹ ਚੀਨ ਦੇ ਕਾਰੋਬਾਰ ਨੂੰ ਵਾਇਰਸ ਕਾਰਨ ਹੋ ਰਹੇ ਨੁਕਸਾਨ ਦਾ ਪਹਿਲਾ ਸੰਕੇਤ ਹਨ।

ਮੈਨਿਊਫੈਕਚਰਿੰਗ PMI 50 ਤੋਂ ਡਿੱਗ ਕੇ 35.7 'ਤੇ ਆਇਆ

ਚੀਨ ਦੀ ਮੈਨਿਊਫੈਕਚਰਿੰਗ ਗਤੀਵਿਧੀਆਂ ਦੀ ਸਥਿਤੀ ਦੱਸਣ ਵਾਲਾ ਮੈਨਿਊਫੈਕਚਰਿੰਗ ਪ੍ਰਚੇਜ਼ਿੰਗ ਮੈਨੇਜਰਜ਼ ਇੰਡੈਕਸ(PMI) ਫਰਵਰੀ ਵਿਚ ਡਿੱਗ ਕੇ 35.7 'ਤੇ ਆ ਗਿਆ। ਚੀਨ ਨੇ 2005 ਤੋਂ ਇਸ ਤਰ੍ਹਾਂ ਦੇ ਅੰਕੜੇ ਦੇਣਾ ਸ਼ੁਰੂ ਕੀਤਾ ਹੈ ਅਤੇ ਤਾਜ਼ਾ ਅੰਕੜਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਜਨਵਰੀ ਵਿਚ ਮੈਨਿਊਫੈਕਚਰਿੰਗ ਪੀ.ਐਮ.ਆਈ. 50 'ਤੇ ਸੀ। ਪੀ.ਐਮ.ਆਈ. ਦੀ ਸ਼ਬਦਾਵਲੀ 'ਚ ਇੰਡੈਕਸ ਦੇ 50 ਤੋਂ ਉੱਪਰ ਰਹਿਣ ਦਾ ਮਤਲਬ ਇਹ ਹੁੰਦਾ ਹੈ ਕਿ ਸੰਬੰਧਿਤ ਉਦਯੋਗ ਵਿਚ ਗ੍ਰੋਥ ਹੋਈ ਹੈ। ਇੰਡੈਕਸ ਦੇ 50 ਤੋਂ ਹੇਠਾਂ ਰਹਿਣ ਦਾ ਮਤਲਬ ਹੈ ਕਿ ਉਦਯੋਗਿਕ ਖੇਤਰ ਵਿਚ ਗਿਰਾਵਟ ਆਈ। ਇਹ 50 ਤੋਂ ਜਿੰਨਾ ਹੇਠਾਂ ਜਾਂ ਉੱਪਰ ਹੁੰਦਾ ਹੈ ਉਦਯੋਗ ਵਿਚ ਉਨ੍ਹੀ ਹੀ ਗਿਰਾਵਟ ਜਾਂ ਗ੍ਰੋਥ ਦਾ ਪਤਾ ਲੱਗਦਾ ਹੈ। ਫਰਵਰੀ ਲਈ ਇਹ ਪਹਿਲਾ ਅਧਿਕਾਰਕ ਆਰਥਿਕ ਸੰਕੇਤਕ ਹੈ ਜਿਹੜਾ ਦੱਸਦਾ ਹੈ ਕਿ ਦੁਨੀਆ ਦੀਆਂ ਬਾਕੀ ਦੀਆਂ ਅਰਥਵਿਵਸਥਾਵਾਂ 'ਤੇ ਵੀ ਇਸ ਦਾ ਬੁਰਾ ਅਸਰ ਹੋ ਸਕਦਾ ਹੈ।

ਨਾਨ ਮੈਨਿਊਫੈਕਚਰਿੰਗ ਪੀ.ਐਮ.ਆਈ. 54.1 ਤੋਂ ਡਿੱਗ ਕੇ 29.6 'ਤੇ ਆਇਆ

ਰਾਸ਼ਟਰੀ ਅੰਕੜਾ ਬਿਊਰੋ ਨੇ ਕਿਹਾ ਕਿ ਵਾਹਨ ਅਤੇ ਵਿਸ਼ੇਸ਼ ਉਪਕਰਣ ਉਦਯੋਗਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਪਰ ਗੈਰ-ਨਿਰਮਾਣ ਖੇਤਰ ਨੂੰ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਹੈ। ਐਨ.ਬੀ.ਐਸ. ਨੇ ਇਕ ਬਿਆਨ ਵਿਚ ਕਿਹਾ ਕਿ ਖਪਤਕਾਰ ਦੇ ਉਦਯੋਗ ਦੀ ਮੰਗ ਘਟ ਗਈ ਹੈ। ਇਨ੍ਹਾਂ ਵਿਚ ਉਹ ਉਦਯੋਗ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿਚ ਲੋਕ ਇਕ ਜਗ੍ਹਾ ਇਕੱਠੇ ਹੁੰਦੇ ਹਨ। ਇਨ੍ਹਾਂ ਵਿਚ ਆਵਾਜਾਈ, ਰਿਹਾਇਸ਼, ਖਾਣਾ, ਯਾਤਰਾ ਅਤੇ ਰਿਹਾਇਸ਼ੀ ਸੇਵਾਵਾਂ ਸ਼ਾਮਲ ਹਨ। ਗੈਰ-ਨਿਰਮਾਣ ਪੀ.ਐੱਮ.ਆਈ. ਫਰਵਰੀ ਵਿਚ ਡਿੱਗ ਕੇ 29.6 'ਤੇ ਆ ਗਿਆ, ਜਿਹੜਾ ਜਨਵਰੀ ਵਿਚ 54.1 'ਤੇ ਸੀ।