ਕੋਰੋਨਾਵਾਇਰਸ ਤੋਂ ਬਚਣ ਲਈ ਲੋਕਾਂ ਨੇ ਪਹਿਨੇ ਪਲਾਸਟਿਕ ਬੈਗ, ਤਸਵੀਰਾਂ ਵਾਇਰਲ

01/30/2020 2:21:02 PM

ਬੀਜਿੰਗ (ਬਿਊਰੋ): ਚੀਨ ਵਿਚ ਕੋਰੋਨਾਵਾਇਰਸ ਗੰਭੀਰ ਰੂਪ ਲੈਂਦਾ ਜਾ ਰਿਹਾ ਹੈ। ਹੁਣ ਤੱਕ ਇੱਥੇ 170 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 7,711 ਪੀੜਤ ਦੱਸੇ ਜਾ ਰਹੇ ਹਨ। ਲੋਕਾਂ ਵਿਚ ਵਾਇਰਸ ਦੀ ਇੰਨੀ ਦਹਿਸ਼ਤ ਹੈ ਕਿ ਉਹ ਘਰੋਂ ਬਾਹਰ ਜਾਂਦੇ ਸਮੇਂ ਹਰੇਕ ਜ਼ਰੂਰੀ ਉਪਾਅ ਦੀ ਵਰਤੋਂ ਕਰ ਰਹੇ ਹਨ। ਲੋਕ ਮੈਟਰੋ, ਫਲਾਈਟਾਂ, ਬਾਜ਼ਾਰ ਅਤੇ ਹੋਰ ਜਨਤਕ ਥਾਵਾਂ 'ਤੇ ਪਲਾਸਟਿਕ ਕੰਟੇਨਰ, ਹੇਲਮੇਟ ਅਤੇ ਬੈਗ ਪਹਿਨੇ ਦੇਖੇ ਜਾ ਸਕਦੇ ਹਨ। ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ।ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ ਸਿਰਫ ਚੀਨ ਦੀਆਂ ਹੀ ਨਹੀਂ ਸਗੋਂ ਕੈਨੇਡਾ ਦੇ ਵੈਨਕੂਵਰ ਅਤੇ ਪਰਥ ਦੇ ਇਲਾਵਾ ਦੁਨੀਆ ਦੇ ਹੋਰ ਹਿੱਸਿਆਂ ਦੀ ਹਨ।

ਉੱਧਰ ਸਰਕਾਰ ਨੇ ਵੀ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਅ ਲਈ ਹੈਲਥ ਐਡਵਾਇਜ਼ਰੀ ਜਾਰੀ ਕੀਤੀ ਹੋਈ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਦੇ ਬਚਾਅ ਦਾ ਟੀਕਾ ਤਿਆਰ ਨਹੀਂ ਹੁੰਦਾ ਜਾਂ ਅਸਰ ਨਹੀਂ ਘੱਟਦਾ ਉਦੋਂ ਤੱਕ ਸਾਵਧਾਨ ਰਹਿਣ ਦੀ ਲੋੜ ਹੈ। ਘਰ ਦੇ ਬਾਹਰ ਅਤੇ ਅੰਦਰ ਸਮੇਂ-ਸਮੇਂ 'ਤੇ ਸਾਬਣ ਨਾਲ ਹੱਥਾਂ ਨੂੰ ਧੋਵੋ। ਭੋਜਨ, ਡਰਿੰਕ ਅਤੇ ਬਰਤਨ ਦੇ ਇਲਾਵਾ ਹੋਰ ਸਾਮਾਨ ਇਕ-ਦੂਜੇ ਨਾਲ ਸ਼ੇਅਰ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।ਇਹਨਾਂ ਵਾਇਰਲ ਤਸਵੀਰਾਂ ਵਿਚੋਂ ਕੁਝ ਹੇਠਾਂ ਦਿੱਤੀਆਂ ਗਈਆਂ ਹਨ।

ਇਕ ਤਸਵੀਰ ਵਿਚ ਇਕ ਮਾਂ ਆਪਣੇ ਬੱਚੇ ਦੇ ਨਾਲ ਹਵਾਈ ਅੱਡੇ 'ਤੇ ਪਲਾਸਟਿਕ ਬੈਗ ਪਹਿਨ ਕੇ ਜਾਂਦੀ ਹੋਈ ਦਿੱਸ ਰਹੀ ਹੈ।

ਇਕ ਹੋਰ ਤਸਵੀਰ ਮੈਟਰੋ ਟਰੇਨ ਦੀ ਹੈ। ਇਸ ਵਿਚ ਮਹਿਲਾ ਅਤੇ ਇਕ ਵਿਅਕਤੀ ਪਲਾਸਟਿਕ ਕੰਟੇਨਰ ਪਹਿਨੇ ਦਿਸ ਰਹੇ ਹਨ। ਦੋਵੇਂ ਟਰੇਨ ਵਿਚ ਵੱਖਰੇ-ਵੱਖਰੇ ਬੈਠੇ ਦੇਖੇ ਜਾ ਸਕਦੇ ਹਨ। ਲੋਕ ਜਨਤਕ ਥਾਵਾਂ 'ਤੇ ਇਕ-ਦੂਜੇ ਦੇ ਨਾਲ ਬੈਠਣ ਤੋਂ ਪਰਹੇਜ ਕਰ ਰਹੇ ਹਨ।

ਇਕ ਵਿਅਕਤੀ ਸ਼ੰਘਾਈ ਤੋਂ ਪਰਥ ਜਾ ਰਹੀ ਫਲਾਈਟ ਵਿਚ ਕੋਰੋਨਾਵਾਇਰਸ ਤੋਂ ਬਚਾਅ ਲਈ ਹੇਲਮਟ ਪਹਿਲੇ ਦੇਖਿਆ ਗਿਆ। ਇਸ ਫਲਾਈਟ ਦੀ ਇਕ ਹੋਰ ਯਾਤਰੀ ਮਰੀਨਾ ਜੰਬਰੀਨਾ ਨੇ ਦੱਸਿਆ ਕਿ ਸਾਰੇ ਯਾਤਰੀ ਮਾਸਕ ਪਹਿਨੇ ਹੋਏ ਸਨ। ਮੈਂ ਆਪਣੀ ਜ਼ਿੰਦਗੀ ਵਿਚ ਇਸ ਤਰ੍ਹਾਂ ਦੀ ਯਾਤਰਾ ਨਹੀਂ ਕੀਤੀ। ਇਹ ਦ੍ਰਿਸ਼ ਕਾਫੀ ਡਰਾਉਣਾ ਸੀ।

ਕੈਨੇਡਾ ਦੇ ਵੈਨਕੂਵਰ ਹਵਾਈ ਅੱਡੇ ਦੀ ਇਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿਚ ਇਕ ਮਹਿਲਾ ਸਿਰ 'ਤੇ ਪਲਾਸਟਿਕ ਵਾਟਰ ਕੰਟੇਨਰ ਪਹਿਨੇ ਹੋਏ ਹੈ। ਉੱਥੇ ਬਾਜ਼ਾਰ ਵਿਚ ਕੁਝ ਹੋਰ ਲੋਕ ਵੀ ਹੈਲਮਟ ਅਤੇ ਹੋਰ ਕੰਟੇਨਰ ਪਹਿਨੇ ਦੇਖੇ ਗਏ।

ਗੌਰਤਲਬ ਹੈ ਕਿ ਕਰੀਬ 16 ਦੇਸ਼ਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।ਸਾਊਥਹੈਮਪਟਨ ਯੂਨੀਵਰਸਿਟੀ ਦੇ ਅਧਿਐਨ ਮੁਤਾਬਕ ਇਨਫੈਕਸ਼ਨ ਦਾ ਸਭ ਤੋਂ ਵੱਧ ਖਤਰਾ ਥਾਈਲੈਂਡ ਵਿਚ ਹੈ। ਸੂਚੀ ਵਿਚ ਜਾਪਾਨ ਦੂਜੇ ਅਤੇ ਹਾਂਗਕਾਂਗ ਤੀਜੇ ਨੰਬਰ 'ਤੇ ਹੈ। ਆਸਟ੍ਰੇਲੀਆ 10ਵੇਂ ਬ੍ਰਿਟੇਨ 17ਵੇਂ ਅਤੇ ਭਾਰਤ 23ਵੇਂ ਨੰਬਰ 'ਤੇ ਹੈ।

Vandana

This news is Content Editor Vandana