ਚੀਨ ''ਚ ਬਲਾਗਰ ਨੂੰ ਭਾਰੀ ਪਿਆ ਗਲਵਾਨ ''ਚ ਮਾਰੇ ਗਏ ਚੀਨੀ ਫੌਜੀਆਂ ''ਤੇ ਪੋਸਟ ਕਰਨਾ

03/04/2021 8:15:52 PM

ਬੀਜਿੰਗ-ਚੀਨ 'ਚ ਇਕ ਬਲਾਗਰ ਨੂੰ ਭਾਰਤ ਨਾਲ ਝੜਪ 'ਚ ਮਾਰੇ ਗਏ ਚੀਨੀ ਫੌਜੀਆਂ ਦੇ ਸੰਬੰਧ 'ਚ ਪੋਸਟ ਕਰਨਾ ਭਾਰੀ ਪੈ ਗਿਆ। ਇਸ ਤੋਂ ਬਾਅਦ ਹੀ ਸ਼ੀ ਜਿਨਪਿੰਗ ਸਰਕਾਰ ਨੇ ਬਲਾਗਰ 'ਤੇ ਫੌਜੀਆਂ ਨੂੰ ਬਦਨਾਮ ਕਰਨ ਅਤੇ ਸਮਾਜ 'ਤੇ ਨਕਾਰਾਤਮਕ ਪ੍ਰਭਾਵ ਪਾਉਣ ਦਾ ਦੋਸ਼ ਲਾਇਆ ਹੈ। ਦਰਅਸਲ, ਚੀਨ ਦੀ ਕਮਿਊਨਿਸਟ ਸਰਕਾਰ ਲੰਬੇ ਸਮੇਂ ਤੋਂ ਪ੍ਰਗਟਾਵੇ ਦੀ ਸੁਤੰਤਰਾ ਦਾ ਦਬਾ ਰਹੀ ਹੈ।

ਇਹ ਵੀ ਪੜ੍ਹੋ -ਈਰਾਕ 'ਚ ਏਅਰਬੇਸ ਹਮਲੇ 'ਤੇ ਅਮਰੀਕਾ ਸਖਤ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ

ਇਸ ਦੀ ਤਾਜ਼ਾ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲੀ ਜਦ ਜਿਮਿੰਗ ਜਿਸ ਦੇ ਟਵਿੱਟਰ ਵਰਗੇ ਪਲੇਟਫਾਰਮ ਵੀਬੋ 'ਤੇ 25 ਲੱਖ ਤੋਂ ਵਧੇਰੇ ਫਾਲੋਅਰਸ ਹਨ, ਨੂੰ ਗਲਵਾਲ ਘਾਟੀ ਸੰਘਰਸ਼ ਨਾਲ ਜੁੜੇ ਦੋ ਪੋਸਟ ਕਰਨ ਦਾ ਖਮਿਆਜ਼ਾ ਭੁਗਤਨਾ ਪਿਆ। ਜਿਮਿੰਗ ਨੇ ਆਪਣੀ ਪੋਸਟ 'ਚ ਗਲਵਾਨ 'ਚ ਸੰਘਰਸ਼ ਦੌਰਾਨ ਮੌਕੇ 'ਤੇ ਮੌਜੂਦ ਸਭ ਤੋਂ ਉੱਚ ਅਧਿਕਾਰੀ ਦੇ ਬਚਣ ਨੂੰ ਲੈ ਕੇ ਜਿਥੇ ਉਨ੍ਹਾਂ ਨੇ ਸਵਾਲੀਆਂ ਨਿਸ਼ਾਨ ਚੁੱਕਿਆ, ਉਥੇ ਇਹ ਵੀ ਕਿਹਾ ਸੀ ਕਿ ਹੋ ਸਕਦਾ ਹੈ ਕਿ ਇਸ ਸੰਘਰਸ਼ 'ਚ ਹੋਰ ਵੀ ਫੌਜੀ ਮਾਰੇ ਗਏ ਹੋਣ।

ਇਹ ਵੀ ਪੜ੍ਹੋ -ਰੂਸ 'ਚ ਫਿਰ ਕੋਰੋਨਾ ਨੇ ਫੜੀ ਰਫਤਾਰ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ 11 ਹਜ਼ਾਰ ਤੋਂ ਵਧੇਰੇ ਮਾਮਲੇ

ਪੂਰਬੀ ਚੀਨੀ ਸ਼ਹਿਰ ਨਾਨਜਿੰਗ 'ਚ ਪੁਲਸ ਨੇ ਜਿਮਿੰਗ ਨੂੰ ਪਿਛਲੇ ਮਹੀਨੇ ਹਿਰਾਸਤ 'ਚ ਲਿਆ ਸੀ। ਇਸ ਦੌਰਾਨ ਨਾਨਜਿੰਗ ਬਿਊਰੋ ਆਫ ਪਬਲਿਕ ਸਕਿਓਰਟੀ ਨੇ ਕਿਹਾ ਕਿ ਉਸ ਨੂੰ ਝੂਠੀ ਸੂਚਨਾ ਪੋਸਟ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾਂ 'ਚ ਅਜਿਹੇ ਵੀ ਮਾਮਲੇ ਸਾਹਮਣੇ ਆਏ ਹਨ ਕਿ ਸਰਕਾਰ ਦੀ ਆਲੋਚਨਾ ਕਰਨ ਵਾਲੇ ਲੋਕ ਅਚਾਨਕ ਗਾਇਬ ਹੋ ਜਾਂਦੇ ਹਨ। ਉਨ੍ਹਾਂ ਬਾਰੇ ਕੋਈ ਖਬਰ ਨਹੀਂ ਮਿਲਦੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar