ਬੀਜਿੰਗ ਦੀ ਇਕ ਫੈਕਟਰੀ ''ਚ ਹੋਇਆ ਧਮਾਕਾ, 7 ਲੋਕਾਂ ਦੀ ਮੌਤ

11/13/2020 1:29:18 PM

ਬੀਜਿੰਗ- ਚੀਨ ਦੀ ਰਾਜਧਾਨੀ ਬੀਜਿੰਗ ਦੇ ਦੱਖਣ-ਪੱਛਮ ਵਿਚ ਇਕ ਫੈਕਟਰੀ ਵਿਚ ਹੋਏ ਧਮਾਕੇ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਹੁਬਈ ਸੂਬੇ ਦੀ ਵੂਜੀ ਕਾਉਂਟੀ ਵਿਚ ਐਕਸਪੈਂਡਡ ਪਾਲੀਇਥਾਇਲੀਨ ਦੀ ਫੈਕਟਰੀ ਵਿਚ ਵੀਰਵਾਰ ਸ਼ਾਮ ਤਕਰੀਬਨ 6 ਵਜੇ ਅੱਗ ਲੱਗ ਗਈ। ਐਕਸਪੈਂਡਡ ਪਾਲੀਇਥਾਇਲੀਨ ਇਕ ਕਿਸਮ ਦੀ ਫੋਮ ਹੈ, ਜੋ ਪੈਕਿੰਗ ਅਤੇ ਹੋਰ ਚੀਜ਼ਾਂ ਵਿਚ ਵਰਤੀ ਜਾਂਦੀ ਹੈ। ਕਾਊਂਟੀ ਸਰਕਾਰ ਨੇ ਕਿਹਾ ਕਿ ਬਚਾਅ ਕਾਰਜ ਮੁਕੰਮਲ ਕਰ ਲਏ ਗਏ ਹਨ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚੀਨ ਵਿਚ ਵੱਡੀ ਗਿਣਤੀ ਵਿਚ ਉਦਯੋਗ ਅਤੇ ਫੈਕਟਰੀਆਂ ਹੋਣ ਕਾਰਨ ਇੱਥੇ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।

Lalita Mam

This news is Content Editor Lalita Mam