ਚੀਨ ਨੇ ਅਮਰੀਕਾ ਨੂੰ ''ਤਾਈਵਾਨ ਦੀ ਸੁਤੰਤਰਤਾ'' ਦਾ ਸਮਰਥਨ ਨਾ ਕਰਨ ਲਈ ਕਿਹਾ

11/14/2021 2:09:58 AM

ਬੀਜਿੰਗ-ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਜੋਅ ਬਾਈਡੇਨ ਦਰਮਿਆਨ ਅਗਲੇ ਹਫ਼ਤੇ ਡਿਜੀਟਲ ਤਰੀਕੇ ਨਾਲ ਹੋਣ ਵਾਲੇ ਸ਼ਿਖਰ ਬੈਠਕ ਤੋਂ ਪਹਿਲਾਂ, ਚੀਨ ਨੇ ਸ਼ਨੀਵਾਰ ਨੂੰ ਵਾਸ਼ਿੰਗਟਨ ਤੋਂ 'ਤਾਈਵਾਨ ਦੀ ਸੁਤੰਤਰਤਾ' ਲਈ ਸਮਰਥਨ ਬੰਦ ਕਰਨ ਨੂੰ ਕਿਹਾ। ਚੀਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਨ ਹੁਆ ਚੁਨਯਿੰਗ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਨਪਿੰਗ ਮੰਗਲਵਾਰ ਸਵੇਰੇ ਬਾਈਡੇਨ ਨਾਲ ਡਿਜੀਟਲ ਤਰੀਕੇ ਨਾਲ ਬੈਠਕ ਕਰਨਗੇ।

ਇਹ ਵੀ ਪੜ੍ਹੋ : ਜੈਫ ਬੇਜੋਸ ਨੇ ਕੀਤੀ ਭਵਿੱਖਬਾਣੀ, ਪੁਲਾੜ 'ਚ ਪੈਦਾ ਹੋਣਗੇ ਇਨਸਾਨ, ਧਰਤੀ 'ਤੇ ਮਨਾਉਣਗੇ ਛੁੱਟੀਆਂ

ਉਨ੍ਹਾਂ ਨੇ ਕਿਹਾ ਕਿ ਦੋਨੋਂ ਰਾਸ਼ਟਰਪਤੀ ਚੀਨ-ਅਮਰੀਕੀ ਸੰਬੰਧਾਂ ਅਤੇ ਸਾਂਝੀ ਚਿੰਤਾ ਦੇ ਮੁੱਦੇ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਜਿਨਪਿੰਗ ਅਤੇ ਬਾਈਡੇਨ ਦਰਮਿਆਨ ਇਸ ਸਾਲ ਹੁਣ ਤੱਕ ਫੋਨ 'ਤੇ ਦੋ ਵਾਰ ਲੰਬੀ ਗੱਲਬਾਤ ਹੋਈ ਹੈ। ਜਿਨਪਿੰਗ ਅਤੇ ਬਾਈਡੇਨ ਦੀ ਬੈਠਕ ਤੋਂ ਪਹਿਲਾਂ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਆਪਣੇ ਦੋਵੇਂ ਨੇਤਾਵਾਂ ਦਰਮਿਆਨ ਇਕ ਸਫਲ ਡਿਜੀਟਲ ਸਿਖਰ ਸੰਮੇਲਨ ਯਕੀਨੀ ਕਰਨ ਅਤੇ ਦੁਵੱਲੇ ਸੰਬੰਧਾਂ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ 6 ਜਨਵਰੀ ਨੂੰ ਕੈਪਿਟਲ ਦੇ ਅੰਦਰ ਕੁਰਸੀ ਸੁੱਟਣ ਵਾਲੇ CEO ਨੂੰ ਜੇਲ੍ਹ

ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖਬਰ ਮੁਤਾਬਕ, ਵਾਂਗ ਨੇ ਸ਼ਨੀਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨਾਲ ਫੋਨ 'ਤੇ ਗੱਲਬਾਤ 'ਚ ਇਹ ਟਿੱਪਣੀ ਕੀਤੀ। ਤਾਈਵਾਨ 'ਤੇ ਵਾਂਗ ਨੇ ਕਿਹਾ ਕਿ ਇਤਿਹਾਸ ਅਤੇ ਹਕੀਕਤ ਨੇ ਸਾਬਤ ਕਰ ਦਿੱਤਾ ਹੈ ਕਿ 'ਤਾਈਵਾਨ ਦੀ ਸੁਤੰਤਰਤਾ' ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਸਭ ਤੋਂ ਵੱਡਾ ਖਤਰਾ ਹੈ।

ਇਹ ਵੀ ਪੜ੍ਹੋ : ਸੂਡਨ 'ਚ ਲੋਕਤੰਤਰ ਸਮਰਥਕਾਂ 'ਤੇ ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar