ਚੀਨ ਨੇ ਕੋਰੋਨਾ ਦੇ ਤੀਜੇ ਟੀਕੇ ਲਈ ਕਲੀਨਿਕਲ ਪ੍ਰੀਖਣ ਨੂੰ ਦਿੱਤੀ ਮਨਜ਼ੂਰੀ

04/25/2020 6:44:27 PM

ਬੀਜਿੰਗ - ਚੀਨ ਨੇ ਕੋਰੋਨਾਵਾਇਰਸ ਦੇ ਆਪਣੇ ਤੀਜੇ ਟੀਕੇ ਦੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਥੇ ਕੋਵਿਡ-19 ਦੇ 12 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ 82,816 ਹੋ ਗਈ ਹੈ। ਚੀਨ ਨੇ ਕੋਰੋਨਾਵਾਇਰਸ ਦੇ 3 ਟੀਕਿਆਂ ਦੇ ਕਲੀਨਿਕਲ ਪ੍ਰੀਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਵਿਚੋਂ ਇਕ ਨੂੰ ਚੀਨ ਦੀ ਫੌਜ 'ਪੀਪਲਸ ਲਿਬਰੇਸ਼ਨ ਆਰਮੀ' (ਪੀ. ਐਲ. ਏ.) ਨੇ ਵਿਕਸਤ ਕੀਤਾ ਹੈ।

ਸਰਕਾਰੀ ਨਿਊਜ਼ ਏਜੰਸੀ ਸ਼ਿੰਹੂਆ ਦੀ ਖਬਰ ਮੁਤਾਬਕ, 'ਵੁਹਾਨ ਇੰਸਟੀਚਿਊਟ ਆਫ ਬਾਇਓਲਾਜ਼ੀਕਲ ਪ੍ਰੋਡੱਕਟਸ' ਨੇ 'ਚਾਈਨਾ ਨੈਸ਼ਨਲ ਫਾਰਮਾਸਯੁਟਿਕਲ ਗਰੁੱਪ' (ਸਿਨੋਫਾਰਮ) ਦੇ ਤਹਿਤ ਵਿਕਸਤ ਆਪਣੇ ਟੀਕਾ ਦਾ ਅਤੇ 'ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜ਼ੀ' (ਡਬਲਯੂ. ਆਈ. ਵੀ.) ਨੇ ਆਪਣੀ ਵੈਕਸੀਨ ਦਾ ਕਲੀਨਿਕਲ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਡਬਲਯੂ. ਆਈ. ਵੀ. ਪਿਛਲੇ ਦਿਨੀਂ ਉਸ ਵੇਲੇ ਵਿਵਾਦ ਵਿਚ ਰਹੀ ਸੀ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਚ ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਉਥੇ ਕੋਰੋਨਾਵਾਇਰਸ ਪਨਪਿਆ ਹੋਵੇਗਾ।

ਅਮਰੀਕਾ ਨੇ ਇਸ ਮਾਮਲੇ ਵਿਚ ਜਾਂਚ ਦੀ ਮੰਗ ਕੀਤੀ ਸੀ। ਡਬਲਯੂ. ਆਈ. ਵੀ. ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਆਖਿਆ ਸੀ ਕਿ ਇਹ ਪੂਰੀ ਤਰ੍ਹਾਂ ਮਨਘੜਤ ਹੈ। ਚੀਨ ਦੀ ਫਾਰਮਾਸਯੁਟਿਕਲ ਕੰਪਨੀ ਸਿਨੋਫਾਰਮ ਨੇ ਆਖਿਆ ਹੈ ਕਿ ਕਲੀਨਿਕਲ ਟ੍ਰਾਇਲ ਦੇ ਪਹਿਲੇ ਪੜਾਅ ਵਿਚ 23 ਅਪ੍ਰੈਲ ਤੱਕ 3 ਅਲੱਗ-ਅਲੱਗ ਉਮਰ ਦੇ ਕੁਲ 96 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਹੁਣ ਤੱਕ ਟੀਕੇ ਦੇ ਨਤੀਜੇ ਸਹੀ ਹਨ ਅਤੇ ਜਿਨ੍ਹਾਂ ਲੋਕਾਂ 'ਤੇ ਇਸ ਦਾ ਪ੍ਰੀਖਣ ਕੀਤਾ ਗਿਆ ਹੈ, ਉਨ੍ਹਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ।

Khushdeep Jassi

This news is Content Editor Khushdeep Jassi