ਵਪਾਰ ਜੰਗ ਵਿਚਾਲੇ ਅਮਰੀਕਾ ਨਾਲ ਨਵੰਬਰ ਮਹੀਨੇ ਘੱਟ ਹੋਇਆ ਚੀਨ ਦਾ ਵਪਾਰ

12/08/2019 3:58:10 PM

ਬੀਜਿੰਗ- ਚੀਨ ਦਾ ਅਮਰੀਕਾ ਦੇ ਨਾਲ ਵਪਾਰ ਇਕ ਵਾਰ ਫਿਰ ਨਵੰਬਰ ਵਿਚ ਘੱਟ ਹੋਇਆ ਹੈ। ਇਸ ਵਿਚਾਲੇ ਵਾਰਤਾਕਾਰਾਂ ਨੇ ਵਪਾਰ ਜੰਗ ਨਾਲ ਨਜਿੱਠਣ ਲਈ ਸੰਭਾਵਿਤ ਸਮਝੌਤੇ ਦੇ ਪਹਿਲੇ ਪੜਾਅ 'ਤੇ ਕੰਮ ਕੀਤਾ ਹੈ। ਕਸਟਮ ਡਿਊਟੀ ਅੰਕੜਿਆਂ ਤੋਂ ਐਤਵਾਰ ਨੂੰ ਪਤਾ ਲੱਗਿਆ ਕਿ ਚੀਨ ਤੋਂ ਅਮਰੀਕਾ ਨੂੰ ਬਰਾਮਦ ਪਿਛਲੇ ਸਾਲ ਦੇ ਮੁਕਾਬਲੇ 23 ਫੀਸਦੀ ਘੱਟ ਹੋਈ ਹੈ ਜਦਕਿ ਅਮਰੀਕੀ ਸਮਾਨ ਦੀ ਚੀਨ ਵਿਚ ਦਰਾਮਦ 2.8 ਫੀਸਦੀ ਘਟੀ ਹੈ।

ਚੀਨ ਤੋਂ ਫਰਾਂਸ ਜਿਹੇ ਕੁਝ ਹੋਰ ਦੇਸ਼ਾਂ ਨੂੰ ਬਰਾਮਦ ਵਿਚ ਵਾਧਾ ਹੋਇਆ ਹੈ, ਜਿਸ ਨਾਲ ਨੁਕਸਾਨ ਦੀ ਭਰਪਾਈ ਹੋਈ। ਕੁੱਲ ਚੀਨੀ ਬਰਾਮਦ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 2.5 ਫੀਸਦੀ ਦੀ ਕਮੀ ਆਈ ਹੈ ਜਦਕਿ ਕਮਜ਼ੋਰ ਹੁੰਦੀ ਗਲੋਬਲ ਮੰਗ ਦੇ ਵਿਚਾਲੇ ਦਰਾਮਦ ਵਿਚ 0.2 ਫੀਸਦੀ ਦਾ ਵਾਧਾ ਹੋਇਆ ਹੈ।

Baljit Singh

This news is Content Editor Baljit Singh