ਹਿੰਦ ਮਹਾਸਾਗਰ ਵਿਚ ਚੀਨ ਦੀ ਵੱਧਦੀ ਮੌਜੂਦਗੀ ਭਾਰਤ ਲਈ ਵੱਡੀ ਚੁਣੌਤੀ : ਨੇਵੀ ਚੀਫ

03/14/2019 5:52:18 PM

ਲੰਡਨ (ਏਜੰਸੀ)- ਬ੍ਰਿਟੇਨ ਦੀ ਚਾਰ ਦਿਨਾਂ ਯਾਤਰਾ 'ਤੇ ਗਏ ਨੇਵੀ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਹੈ ਕਿ ਹਿੰਦ ਮਹਾਸਾਗਰ ਦੇ ਉੱਤਰੀ ਹਿੱਸੇ ਵਿਚ ਚੀਨ ਦੀ ਵੱਧਦੀ ਮੌਜੂਦਗੀ ਭਾਰਤ ਲਈ ਇਕ ਵੱਡੀ ਚੁਣੌਤੀ ਹੈ। ਪਰ ਨਵੀਂ ਦਿੱਲੀ ਇਸ ਖੇਤਰ ਵਿਚ ਚੀਨੀ ਜਹਾਜ਼ਾਂ ਅਤੇ ਪਨਡੁੱਬੀਆਂ ਦੀ ਤਾਇਨਾਤੀ 'ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਰਾਸ਼ਟਰ ਨੇ ਜਹਾਜ਼ਾਂ ਦੇ ਨਿਰਮਾਣ ਵਿਚ ਚੀਨ ਜਿੰਨਾ ਨਿਵੇਸ਼ ਨਹੀਂ ਕੀਤਾ।

ਹਿੰਦ ਮਹਾਸਾਗਰ ਵਿਚ ਚੀਨੀ ਨੇਵੀ ਦੀ ਵੱਧਦੀ ਮੌਜੂਦਗੀ ਜਿਥੇ ਪਹਿਲਾਂ ਤੋਂ ਹੀ ਜਿਬੂਤੀ ਵਿਚ ਇਕ ਲਾਜਿਸਟਿਕ ਬੇਸ ਨੂੰ ਐਕਵਾਇਰ ਕਰ ਚੁੱਕੀ ਹੈ, ਦੀ ਭਾਰਤ ਵਿਚ 99 ਸਾਲ ਦੀ ਲੀਜ਼ 'ਤੇ ਹੰਬਨਟੋਟਾ ਬੰਦਰਗਾਹ ਵੀ ਜੁੜਿਆ ਹੈ। ਚੀਨ ਦਾ ਜਾਪਾਨ ਨਾਲ ਪੂਰਬੀ ਚੀਨ ਸਾਗਰ ਵਿਚ ਸਮੁੰਦਰੀ ਵਿਵਾਦ ਚੱਲ ਰਿਹਾ ਹੈ ਅਤੇ ਦੱਖਣੀ ਚੀਨ ਸਾਗਰ ਦੇ 90 ਫੀਸਦੀ ਹਿੱਸੇ 'ਤੇ ਚੀਨ ਆਪਣਾ ਦਾਅਵਾ ਕਰਦਾ ਹੈ, ਇਸ ਜਗ੍ਹਾ 'ਤੇ ਚੀਨ ਤੋਂ ਇਲਾਵਾ ਵੀਅਤਨਾਮ ਫਿਲਪੀਨਜ਼, ਮਲੇਸ਼ੀਆ, ਬਰੂਨੋਈ ਅਤੇ ਤਾਈਵਾਨ ਵੀ ਆਪਣਾ ਖੇਤਰ ਹੋਣ ਦਾ ਦਾਅਵਾ ਕਰਦੇ ਹਨ।

ਬੁੱਧਵਾਰ ਨੂੰ ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼ ਵਿਚ ਗੱਲਬਾਤ ਦੌਰਾਨ ਲਾਂਬਾ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨੇ ਜਹਾਜ਼ ਨਿਰਮਾਣ ਵਿਚ ਚੀਨ ਜਿੰਨਾ ਨਿਵੇਸ਼ ਨਹੀਂ ਕੀਤਾ ਹੈ। ਇਹ ਇਕ ਚੁਣੌਤੀ ਹੈ ਅਸੀਂ ਉਨ੍ਹਾਂ ਦੀ ਮੌਜੂਦਗੀ ਅਤੇ ਤਾਇਨਾਤੀ 'ਤੇ ਸਖ਼ਤ ਨਜ਼ਰ ਰੱਖਦੇ ਹਾਂ। ਐਡਮਿਰਲ ਲਾਂਬਾ ਨੇ ਮਾਰਸ਼ਲ ਰਣਨੀਤੀ ਅਤੇ ਇੰਡੋ ਪੈਸੀਫਿਕ ਅਤੇ ਸੰਸਾਰਕ ਕਾਮਨਸ ਵਿਚ ਇਸ ਦੇ ਯੋਗਦਾਨ 'ਤੇ ਚਰਚਾ ਦੌਰਾਨ ਕਿਹਾ ਕਿ ਭਾਰਤ ਹਿੰਦ ਮਹਾਸਾਗਰ ਵਿਚ ਚੀਨ ਦੀ ਵੱਧਦੀ ਮੌਜੂਦਗੀ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਹਿੰਦ ਮਹਾਸਾਗਰ ਦੇ ਉੱਤਰੀ ਹਿੱਸੇ ਵਿਚ ਅੰਦਾਜ਼ਨ 6 ਤੋਂ 8 ਚੀਨੀ ਨੇਵੀ ਜਹਾਜ਼ਾਂ ਅਤੇ ਇਕ ਪਨਡੁੱਬੀ ਦੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ।
 

Sunny Mehra

This news is Content Editor Sunny Mehra