ਚੀਨ ਨੇ ਦੱਖਣੀ ਕੋਰੀਆ ਸਾਹਮਣੇ ਦੁਹਰਾਈ ਆਪਣੀ ਇਹ ਮੰਗ

09/21/2017 7:04:59 PM

ਬੀਜਿੰਗ— ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਕੰਗ ਕਿਉਂਗ-ਵਹਾ ਸਾਹਮਣੇ ਮਿਜ਼ਾਈਲ ਰੱਖਿਆ ਪ੍ਰਣਾਲੀ ਥਾਡ ਨੂੰ ਹਟਾਉਣ ਦੀ ਮੰਗ ਨੂੰ ਦੁਹਰਾਇਆ ਹੈ। 
ਚੀਨ ਦੀ ਸਰਕਾਰੀ ਪੱਤਰਕਾਰ ਏਜੰਸੀ ਨੇ ਵੀਰਵਾਰ ਨੂੰ ਦੱਸਿਆ ਕਿ ਨਿਊਯਾਰਕ 'ਚ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ ਸੰਮੇਲਨ 'ਚ ਸ਼ਾਮਲ ਹੋਣ ਆਏ ਵਾਂਗ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਸਾਹਮਣੇ ਆਪਣੀ ਮੰਗ ਨੂੰ ਦੁਹਰਾਇਆ ਹੈ। ਦੱਖਣੀ ਕੋਰੀਆ ਤੇ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਦੱਖਣੀ ਕੋਰੀਆ ਨੇ ਉੱੇਤਰ ਕੋਰੀਆ ਦੇ ਡਰ ਨਾਲ ਮਿਜ਼ਾਈਲ ਪ੍ਰਣਾਲੀ 'ਥਾਡ' ਨੂੰ ਤਾਇਨਾਤ ਕੀਤਾ ਹੈ। ਇਸੇ ਵਿਚਕਾਰ ਚੀਨ ਦਾ ਕਹਿਣਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ 'ਚ ਜਾਰੀ ਤਣਾਅ ਘੱਟ ਨਹੀਂ ਹੋਵੇਗਾ ਤੇ ਇਸ ਦਾ ਸ਼ਕਤੀਸ਼ਾਲੀ ਰਾਡਾਰ ਤੰਤਰ ਦੇਸ਼ ਦੀ ਸੁਰੱਖਿਆ ਲਈ ਖਤਰਾ ਰਹੇਗਾ।