ਚੀਨ ਨੇ ਬਾਹਰੀ ਲੋਕਾਂ ਨੂੰ ਵੁਹਾਨ ਤੋਂ ਜਾਣ ਦੀ ਦਿੱਤੀ ਇਜਾਜ਼ਤ

02/24/2020 11:10:35 AM

ਬੀਜਿੰਗ (ਭਾਸ਼ਾ): ਚੀਨ ਵਿਚ ਅਧਿਕਾਰੀਆਂ ਨੇ ਅਜਿਹੇ ਲੋਕਾਂ ਨੂੰ ਵੁਹਾਨ ਛੱਡ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਜੋ ਇੱਥੋਂ ਦੇ ਵਸਨੀਕ ਨਹੀਂ ਹਨ। ਅਜਿਹੇ ਲੋਕਾਂ ਨੂੰ ਵੁਹਾਨ ਤੋਂ ਬਾਹਰ ਜਾਣ ਦਿੱਤਾ ਜਾਵੇਗਾ, ਜਿਹਨਾਂ ਵਿਚ ਕੋਰੋਨਾਵਾਇਰਸ ਦੇ ਕੋਈ ਲੱਛਣ ਨਜ਼ਰ ਨਹੀਂ ਆਏ ਹਨ ਅਤੇ ਜਿਹਨਾਂ ਦਾ ਮਰੀਜ਼ਾਂ ਦੇ ਨਾਲ ਕੋਈ ਸੰਪਰਕ ਨਹੀਂ ਰਿਹਾ ਹੈ। ਗੌਰਤਲਬ ਹੈ ਕਿ ਵੁਹਾਨ ਕੋਰੋਨਾਵਾਇਰਸ ਦਾ ਕੇਂਦਰ ਹੈ ਅਤੇ ਇਸ ਸ਼ਹਿਰ ਨੂੰ ਵੱਖਰੇ ਕੀਤਾ ਗਿਆ ਹੈ। ਵੁਹਾਨ 1.1 ਕਰੋੜ ਦੀ ਆਬਾਦੀ ਵਾਲਾ ਸ਼ਹਿਰ ਹੈ। ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਸ਼ਹਿਰ 23 ਜਨਵਰੀ ਤੋਂ ਬੰਦ ਪਿਆ ਹੈ। ਇੱਥੇ ਆਵਾਜਾਈ ਵੀ ਬੰਦ ਹੈ।

ਉੱਧਰ ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਮ੍ਰਿਤਕਾਂ ਦੀ ਗਿਣਤੀ 2,592 ਪਹੁੰਚ ਗਈ ਹੈ ਅਤੇ ਇਨਫੈਕਟਿਡ ਲੋਕਾਂ ਦੀ ਗਿਣਤੀ 77,000 ਦੇ ਪਾਰ ਹੋ ਚੁੱਕੀ ਹੈ।ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਸਥਿਤੀ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸਿਹਤ ਐਮਰਜੈਂਸੀ ਦੱਸਿਆ ਹੈ।ਜਿਨਪਿੰਗ ਨੇ ਮੰਨਿਆ ਕਿ ਇਹ ਦੇਸ਼ ਦੀ ਅਰਥਵਿਵਸਥਾ ਅਤੇ ਸਮਾਜ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰੇਗਾ। ਭਾਵੇਂਕਿ ਉਹਨਾਂ ਨੇ ਮੰਨਿਆ ਕਿ ਇਹ ਸਥਿਤੀ ਥੋੜ੍ਹੇ ਸਮੇਂ ਲਈ ਰਹੇਗੀ ਅਤੇ ਉਸ 'ਤੇ ਕਾਬੂ ਪਾ ਲਿਆ ਜਾਵੇਗਾ। 

Vandana

This news is Content Editor Vandana