ਚੀਨ ਦੇ ਮਿੰਗਜਿੰਗ ’ਚ ਬੰਬ ਧਮਾਕਾ, 5 ਲੋਕਾਂ ਦੀ ਮੌਤ

04/08/2021 1:40:24 PM

ਬੀਜਿੰਗ— ਚੀਨ ਦੇ ਮਿੰਗਜਿੰਗ ’ਚ ਇਕ ਵਿਅਕਤੀ ਨੇ ਪਿੰਡ ਗਵਾਂਗਝੂ ’ਚ ਖ਼ੁਦ ਦੇ ਇਲਾਵਾ ਚਾਰ ਹੋਰ ਲੋਕਾਂ ਨੂੰ ਘਰ ’ਚ ਬਣੇ ਬੰਬ ਨਾਲ ਧਮਾਕਾ ਕਰਕੇ ਉਡਾ ਦਿੱਤਾ। ਵੈੱਬਸਾਈਟ ...ਦੇ ਅਨੁਸਾਰ ਜਿੱਥੇ ਧਮਾਕਾ ਹੋਇਆ, ਉਸ ਦਫ਼ਤਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਦਫ਼ਤਰ ਦੀਆਂ ਕੰਧਾਂ ’ਤੇ ਖ਼ੂਨ ਬਿਖਰਿਆ ਪਿਆ ਹੈ। ਗੁਆਂਗਜੌ ਪੈਨਿਊ ਸੁਰੱਖਿਆ ਬਿਊਰੋ ਨੇ ਆਪਣੇ ਵੈੱਬਬੋ ਸਾਈਟ ’ਤੇ ਬੰਬ ਧਮਾਕੇ ਦੀ ਪੁਸ਼ਟੀ ਕੀਤੀ ਹੈ। ਧਮਾਕੇ ਦੀ ਜਾਂਚ ਅਜੇ ਵੀ ਜਾਰੀ ਹੈ। ਸੁਰੱਖਿਆ ਏਜੰਸੀ ਸਿੰਨੂਹਾ ਮੁਤਾਬਕ ਇਸ ਧਮਾਕੇ ਲਈ ਲੋਕ ਸਰਕਾਰ ਵੱਲੋਂ ਜਬਰਨ ਜ਼ਮੀਨ ਹੜਪਨ ਕਾਰਨ ਚੱਲ ਰਹੇ ਵਿਵਾਦ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਖ਼ਤੀ, ਪੰਜਾਬ ਤੋਂ ਬੱਸਾਂ ਰਾਹੀਂ ਦੂਜੇ ਸੂਬਿਆਂ 'ਚ ਜਾਣ ਵਾਲੇ ਮੁਸਾਫ਼ਿਰਾਂ ਲਈ ਲਾਗੂ ਹੋਵੇਗਾ ਇਹ ਨਿਯਮ

ਧਮਾਕੇ ਦਾ ਦਾਅਵਾ ਇਕ ਆਨਲਾਈਨ ਟੀ. ਆਈ. ਪੀ. ਟੈਲੀਗ੍ਰਾਮ ਚੈਨਲ ਨੇ ਕੀਤਾ ਸੀ ਅਤੇ ਚੀਨ ਵੱਲੋਂ ਉਈਗਰਾਂ ਦੇ ਉਤਪੀੜਨ ਨੂੰ ਇਸ ਦਾ ਕਾਰਨ ਦੱਸਿਆ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਗਵਾਂਗਝੂ ’ਚ ਇਸ ਤਰ੍ਹਾਂ ਦਾ ਧਮਾਕਾ ਹੋਇਆ ਹੋਵੇ। ਸਾਲ 2013 ’ਚ ਇਸੇ ਤਰ੍ਹਾਂ ਦਾ ਇਕ ਧਮਾਕਾ ਬੈਯੂਨ ਜ਼ਿਲ੍ਹੇ ’ਚ ਜੁੱਤੀਆਂ ਬਣਾਉਣ ਦੀ ਸਮੱਗਰੀ ਲਈ ਇਕ ਗੋਦਾਮ ’ਚ ਹੋਇਆ ਸੀ, ਜਿਸ ’ਚ ਚਾਰ ਲੋਕ ਮਾਰੇ ਗਏ ਸਨ ਅਤੇ 36 ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਹਮਲਿਆਂ ਨੂੰ ਲੈ ਕੇ ਉਈਗਰਾਂ ’ਚ ਜ਼ਬਰਦਸਤ ਗੁੱਸਾ ਹੈ। 

ਦਰਅਸਲ ਗੁਆਂਗਜੌ ਇਕ ਵਪਾਰਕ ਕੇਂਦਰ ਹੈ ਅਤੇ ਬਹੁਤ ਸਾਰੇ ਉਦਯੋਗਾਂ ਦੀ ਮੇਜ਼ਬਾਨੀ ਕਰਦਾ ਹੈ। ਇਨ੍ਹਾਂ ਉਦਯੋਗਾਂ ’ਚ ਮਜ਼ਦੂਰੀ ਕਰਦਾ ਹੈ। ਇਹ ਸ਼ਿੰਜਿਆਂਗ ਦੀ ਜਨਸੰਖਿਆ ਨੂੰ ਬਦਲਣ ਅਤੇ ਸਸਤੇ ਕੈਪਟਿਵ ਮਜ਼ਦੂਰੀ ਦੇਣ ਦੇ ਦੋਹਰੇ ਉਦੇਸ਼ ਨੂੰ ਪੂਰਾ ਕਰਦਾ ਹੈ। ਮਾਹਿਰਾਂ ਨੇ ਦੱਸਿਆ ਹੈ ਕਿ 2017-2019 ਵਿਚਾਲੇ 80 ਹਜ਼ਾਰ ਉਈਗਰਾਂ ਨੂੰ ਸ਼ਿੰਜਿਆਂਗ ਤੋਂ ਚੀਨ ਦੇ ਹੋਰ ਹਿੱਸਿਆਂ ’ਚ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹÎਾਂ ਉਈਗਰਾਂ ਨੂੰ ਜਬਰਨ ਮਜ਼ਦੂਰੀ ਦੇ ਰੂਪ ’ਚ ਚੀਨ ਦੇ ਦੂਰ ਦੇ ਹਿੱਸਿਆਂ ’ਚ ਲਿਜਾਇਆ ਜਾ ਰਿਹਾ ਹੈ ਅਤੇ ਕਈ ਮੀਡੀਆ ਰਿਪੋਰਟਾਂ ’ਚ ਇਸ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। 

ਇਹ ਵੀ ਪੜ੍ਹੋ : ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

shivani attri

This news is Content Editor shivani attri