ਇਸ ਦੇਸ਼ ''ਚ ਹਰ ਸਾਲ ਬਣਾਇਆ ਜਾਂਦਾ ਹੈ ਬਰਫ ਦਾ ਸ਼ਹਿਰ (ਤਸਵੀਰਾਂ)

01/06/2018 11:10:43 AM

ਹੈਲੋਂਗਜੀਆਗ/ਚੀਨ(ਬਿਊਰੋ)— ਚੀਨ ਵਿਚ ਇਕ ਅਜਿਹਾ ਅਨੋਖਾ ਸ਼ਹਿਰ ਹੈ ਜੋ ਪੂਰੀ ਤਰ੍ਹਾਂ ਬਰਫ ਨਾਲ ਹੀ ਬਣਾਇਆ ਗਿਆ ਹੈ। ਦਰਅਸਲ ਇਥੇ ਹਰ ਸਾਲ ਹਰਬਿਨ ਇੰਟਰਨੈਸ਼ਨਲ ਐਂਡ ਸਨੋਅ ਫੈਸਟੀਵਲ ਮਨਾਇਆ ਜਾਂਦਾ ਹੈ। ਠੰਡ ਦੇ ਮੌਸਮ ਵਿਚ ਪਹਾੜੀ ਸਥਾਨਾਂ 'ਤੇ ਬਰਫਬਾਰੀ ਹੋਣਾ ਤਾਂ ਇਕ ਆਮ ਗੱਲ ਹੈ ਪਰ ਕੀ ਤੁਸੀਂ ਕਿਸੇ ਅਜਿਹੇ ਸਥਾਨ ਦੇ ਬਾਰੇ ਵਿਚ ਸੁਣਿਆ ਹੈ ਜੋ ਬਰਫ ਨਾਲ ਹੀ ਬਣਿਆ ਹੈ। ਹਰਬਿਨ ਇੰਟਰਨੈਸ਼ਨਲ ਆਈਸ ਐਂਡ ਸਨੋਅ ਫੈਸਟੀਵਲ ਲਈ ਬਰਫ ਨਾਲ ਇਕ ਪੂਰਾ ਸ਼ਹਿਰ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਉਥੇ ਪਹੁੰਚਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚੀਨ ਦੇ ਹਰਬਿਨ ਸ਼ਹਿਰ ਵਿਚ ਸਰਦੀਆਂ ਦਾ ਤਾਪਮਾਨ -35 ਗਿਡਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਫੈਸਟੀਵਲ ਦੌਰਾਨ ਹੋਣ ਵਾਲਾ ਲਾਈਟਿੰਗ ਸ਼ੋਅ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਇੰਨੀ ਠੰਡ ਹੋਣ ਦੇ ਬਾਵਜੂਦ ਵੀ ਇਸ ਫੈਸਟੀਵਲ ਵਿਚ ਹਿੱਸਾ ਲੈਣ ਭਾਰੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ।
ਜ਼ਿਕਰਯੋਗ ਹੈ ਕਿ ਹਰਬਨਿ ਇੰਟਰਨੈਸ਼ਨਲ ਆਈਸ ਐਂਡ ਸਨੋਅ ਫੈਸਟੀਵਲ ਉਤਰੀ ਪੂਰਬੀ ਚੀਨ ਵਿਚ ਹੇਲੋਂਗਜਿਆਂਗ ਪ੍ਰਾਂਤ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਇਹ ਫੈਸਟੀਵਲ ਕਰੀਬ 1 ਮਹੀਨੇ ਤੱਕ ਚੱਲਦਾ ਹੈ।