ਚੀਨ ''ਚ ਹਵਾਲਗੀ ਵਾਲਾ ਬਿੱਲ ਹੈ ''ਮ੍ਰਿਤਕ'' : ਕੈਰੀ ਲੈਮ

07/09/2019 11:05:52 AM

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਦੀ ਬੀਜਿੰਗ ਸਮਰਥਕ ਨੇਤਾ ਕੈਰੀ ਲੈਮ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਦੀ ਮੁੱਖ ਭੂਮੀ ਵਿਚ ਹਵਾਲਗੀ ਦੀ ਇਜਾਜ਼ਤ ਦੇਣ ਨਾਲ ਸਬੰਧਤ ਪ੍ਰਸਤਾਵ ਹੁਣ 'ਮ੍ਰਿਤਕ' ਹੈ ਪਰ ਉਸ ਨੂੰ ਵਾਪਸ ਲੈਣ ਦੀ ਪ੍ਰਦਰਸ਼ਨਕਾਰੀਆਂ ਦੀ ਮੰਗ 'ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਵਿਭਿੰਨ ਮਾਰਚਾਂ ਅਤੇ ਪੁਲਸ ਨਾਲ ਵੱਖ-ਵੱਖ ਹਿੰਸਕ ਝੜਪਾਂ ਦੇ ਬਾਅਦ ਹਾਲ ਵਿਚ ਇਹ ਵਿੱਤੀ ਕੇਂਦਰ ਸਭ ਤੋਂ ਮੁਸ਼ਕਲ ਦੌਰ ਵਿਚ ਪਹੁੰਚ ਗਿਆ ਹੈ। 

ਲੈਮ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,''ਇਸ ਗੱਲ ਨੂੰ ਲੈ ਕੇ ਸਰਕਾਰ ਦੀ ਈਮਾਨਦਾਰੀ ਦੇ ਬਾਰੇ ਵਿਚ ਹਾਲੇ ਵੀ ਸ਼ੱਕ ਹੈ ਜਾਂ ਚਿੰਤਾ ਹੈ ਕਿ ਸਰਕਾਰ ਵਿਧਾਨ ਪਰੀਸ਼ਦ ਦੇ ਨਾਲ ਪ੍ਰਕਿਰਿਆ ਮੁੜ ਸ਼ੁਰੂ ਕਰੇਗੀ ਜਾਂ ਨਹੀਂ।'' ਉਨ੍ਹਾਂ ਨੇ ਕਿਹਾ,''ਮੈਂ ਫਿਰ ਕਹਿੰਦੀ ਹਾਂ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ। ਬਿਲ ਮ੍ਰਿਤਕ ਹੋ ਗਿਆ ਹੈ।'' ਠੰਡੇ ਬਸਤੇ ਵਿਚ ਸੁੱਟ ਦਿੱਤੇ ਗਏ ਇਸ ਬਿੱਲ ਦੇ ਵਿਰੋਧ ਵਿਚ ਰੈਲੀਆਂ ਕੱਢੀਆਂ ਗਈਆਂ ਸਨ। 

ਇਸ ਬਿੱਲ ਨਾਲ ਚੀਨ ਵਿਚ ਹਵਾਲਗੀ ਦੀ ਇਜਾਜ਼ਤ ਮਿਲ ਜਾਵੇਗੀ। ਇਨ੍ਹਾਂ ਰੈਲੀਆਂ ਨੇ ਹੁਣ ਵਿਆਪਕ ਅੰਦੋਲਨ ਦਾ ਰੂਪ ਲੈ ਲਿਆ ਹੈ ਅਤੇ ਲੋਕਤੰਤਰੀ ਸੁਧਾਰਾਂ ਅਤੇ ਘੱਟਦੀ ਆਜ਼ਾਦੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾਣ ਲੱਗੀ ਹੈ। ਬੀਜਿੰਗ ਸਮਰਥਕ ਨੇਤਾਵਾਂ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਲੋਕਾਂ ਦਾ ਗੁੱਸਾ ਵਧਿਆ ਹੈ। ਹਾਲ ਹੀ ਦੇ ਹਫਤਿਆਂ ਵਿਚ ਲੈਮ ਜਨਤਕ ਰੂਪ ਵਿਚ ਸਾਹਮਣੇ ਨਹੀਂ ਆਈ ਪਰ ਮੰਗਲਵਾਰ ਨੂੰ ਉਹ ਪੱਤਰਕਾਰ ਸੰਮੇਲਨ ਕਰਨ ਲਈ ਸਾਹਮਣੇ ਆਈ।

Vandana

This news is Content Editor Vandana