ਚੀਨ ਨੇ ਬਣਾਈ ਐਂਟੀ ਕੋਰੋਨਾ ਕਾਰ, ਕੀਤਾ ਇਹ ਦਾਅਵਾ

05/04/2020 6:10:35 PM

ਬੀਜਿੰਗ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ਵਿਚ ਭਿਆਨਕ ਤਬਾਹੀ ਮਚਾਈ ਹੋਈ ਹੈ। ਵਾਇਰਸ ਕਾਰਨ ਦੁਨੀਆ ਭਰ ਵਿਚ 2,48,256 ਲੋਕ ਮਾਰੇ ਗਏ ਹਨ ਅਤੇ 35 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਹਾਲਾਤ ਇਹ ਹਨ ਵਿਸ਼ਵ ਦੇ ਸਾਰੇ ਦੇਸ਼ ਇਸ ਮਹਾਮਾਰੀ ਦੀ ਚਪੇਟ ਵਿਚ ਹਨ। ਇਸ ਮਹਾਸਕੰਟ ਦੇ ਵਿਚ ਕੋਰੋਨਾਵਾਇਰਸ ਦੇ ਗੜ੍ਹ ਰਹੇ ਚੀਨ ਦੀ ਇਕ ਕੰਪਨੀ ਨੇ ਕੋਵਿਡ-19 ਨੂੰ ਰੋਕਣ ਵਾਲੀ ਕਾਰ ਬਣਾਉਣ ਦਾ ਦਾਅਵਾ ਕੀਤਾ ਹੈ।

ਬੈਕਟੀਰੀਆ, ਵਾਇਰਸ ਦਾ ਰੁਕੇਗਾ ਟ੍ਰਾਂਸਮਿਸ਼ਨ
ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ਦੇ ਲੋਕਾਂ ਵਿਚ ਖੌਫ ਪੈਦਾ ਕਰ ਦਿੱਤਾ ਹੈ। ਇਸ ਕਾਰਨ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਟ੍ਰੈਫਿਕ ਅਤੇ ਗੱਡੀਆਂ 'ਤੇ ਵੀ ਰੋਕ ਲਗਾਈ ਗਈ ਹੈ। ਇਸ ਵਿਚ ਇਹਨਾਂ ਸੰਕਟਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਕੁਝ ਚੀਨੀ ਆਟੋ ਕੰਪਨੀਆਂ ਨੇ ਨਵੀਆਂ ਸਹੂਲਤਾਂ ਦੇ ਨਾਲ ਲੈਸ ਕਾਰ ਬਣਾਉਣ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕੰਪਨੀਆਂ ਦਾ ਦਾਅਵਾ ਹੈ ਕਿ ਇਹਨਾਂ ਕਾਰਾਂ ਦੇ ਫੀਚਰਸ ਬੈਕਟੀਰੀਆ ਅਤੇ ਵਾਇਰਸ ਦੇ ਟ੍ਰਾਂਸਮਿਸ਼ਨ ਨੂੰ ਰੋਕਣ ਵਿਚ ਮਦਦ ਕਰਨਗੇ।

ਵਾਇਰਸ ਨੂੰ ਰੋਕਣ 'ਚ ਸਮੱਰਥ ਹੈ ਕਾਰ
ਚੀਨੀ ਕੰਪਨੀਆਂ ਦਾ ਦਾਅਵਾ ਹੈ ਕਿ ਇਹਨਾਂ ਕਾਰਾਂ ਵਿਚ ਬੈਠਣ 'ਤੇ ਕੋਰੋਨਾਵਾਇਰਸ ਤੋਂ ਵੀ ਬਚਿਆ ਜਾ ਸਕਦਾ ਹੈ। ਚੀਨੀ ਆਟੋ ਕੰਪਨੀ ਗੀਲੀ ਦਾ ਦਾਅਵਾ ਹੈ ਕਿ ਉਹਨਾਂ ਦੀ ਐੱਸ.ਯੂ.ਵੀ. ਵਿਚ ਇਕ ਅਜਿਹਾ ਏਅਰ ਫਿਲਟ੍ਰੇਸ਼ਨ ਸਿਸਟਮ ਹੈ ਜੋ ਕਾਰ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੇਂ ਕੋਰੋਨਾਵਾਇਰਸ ਦੇ ਕਾਰਨ ਇਸ ਨੂੰ ਰਿਕਾਰਡ ਸਮੇਂ ਵਿਚ ਬਣਾਇਆ ਗਿਆ ਹੈ। ਇਸ ਨੂੰ ਇਟੈਂਲੀਜੈਂਟ ਏਅਰ ਪਿਓਰੀਫਿਕੇਸ਼ਨ ਸਿਸਟਮ ਨਾਮ ਦਿੱਤਾ ਗਿਆ ਹੈ।

ਚੀਨੀ ਕੰਪਨੀਆਂ ਦਾ ਦਾਅਵਾ
ਗਿਲੀ ਨੇ ਕਿਹਾ ਕਿ ਇਹ ਐੱਸ.ਯੂ.ਵੀ. 0.3 ਮਾਈਕ੍ਰੋਮੀਟਰ ਦੇ ਆਕਾਰ ਵਾਲੇ ਪਾਰਟੀਕਲ ਨੂੰ 95 ਫੀਸਦੀ ਤੱਕ ਰੋਕਣ ਵਿਚ ਸਮੱਰਥ ਹੈ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ 0.06 ਤੋਂ 0.14 ਮਾਈਕ੍ਰੋਮੀਟਰ ਦੇ ਹੁੰਦੇ ਹਨ। ਚੀਨੀ ਕੰਪਨੀ ਗੀਲੀ ਨੇ 'ਹੈਲਦੀ ਕਾਰ ਪ੍ਰਾਜੈਕਟ' ਨਾਮ ਨਾਲ 5.2 ਕਰੋੜ ਡਾਲਰ ਦੀ ਲਾਗਤ ਨਾਲ ਇਹ ਪਹਿਲ ਸ਼ੁਰੂ ਕੀਤੀ ਹੈ। ਚੀਨ ਵਿਚ ਕਾਰ ਬਣਾਉਣ ਵਾਲੀਆਂ ਕਈ ਹੋਰ ਕੰਪਨੀਆਂ ਨੇ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਵਾਲੀਆਂ ਕਾਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਈਰਾਨ ਦੇ 132 ਸ਼ਹਿਰਾਂ 'ਚ ਅੱਜ ਖੁੱਲ੍ਹਣਗੀਆਂ ਮਸਜਿਦਾਂ : ਹਸਨ ਰੂਹਾਨੀ

ਮਾਹਰਾਂ ਦੀ ਰਾਏ
ਗਿਲੀ ਨੇ ਦਾਅਵਾ ਕੀਤਾ ਹੈਕਿ ਉਸ ਦੀ ਕਾਰ ਦੇ ਲਈ ਬੰਪਰ ਮੰਗ ਆ ਰਹੀ ਹੈ। ਕਾਰ ਦੇ ਲਾਂਚ ਹੋਣ ਦੇ ਕੁਝ ਸਮੇਂ ਬਾਅਦ ਹੀ ਇਹਨਾਂ ਲਈ 30 ਹਜ਼ਾਰ ਆਰਡਰ ਆ ਗਏ। ਇਸ ਵਿਚ ਕਈ ਮਾਹਰਾਂ ਦਾ ਕਹਿਣਾ ਹੈ ਕਿ ਕਾਰ ਕੰਪਨੀਆਂ ਆਪਣੇ ਉਤਪਾਦ ਨੂੰ ਵੇਚਣ ਲਈ ਕੋਰੋਨਾ ਦਾ ਫਾਇਦਾ ਉਠਾਉਣਾ ਚਾਹੁੰਦੀਆਂ ਹਨ। ਇਸ ਨਾਲ ਉਹ ਖਪਤਕਾਰਾਂ ਤੋਂ ਜ਼ਿਆਦਾ ਰਾਸ਼ੀ ਲੈ ਸਕਣਗੀਆਂ। ਚਾਈਨ ਮਾਰਕੀ ਰਿਸਰਚ ਗਰੁੱਪ ਦੇ ਐੱਮ.ਡੀ. ਸ਼ੁਆਨਰੇਨ ਕਹਿੰਦੇ ਹਨ,''ਮੈਂ ਸਾਰੇ ਖਪਤਕਾਰਾਂ ਨੂੰ ਚਿਤਾਵਨੀ ਦੇਣਾ ਚਾਹੁੰਦਾ ਹਾਂ ਕਿ ਉਹ ਕਾਰ ਕੰਪਨੀਆਂ ਦੇ ਕੋਰੋਨਾ ਮੁਕਤ ਹੋਣ ਦੇ  ਦਾਅਵੇ ਵਿਚ ਨਾ ਫਸਣ।''

Vandana

This news is Content Editor Vandana