ਪਸ਼ੂਆਂ ਸੰਬੰਧੀ ਬੀਮਾਰੀ ਦੇ ਫੈਲਣ ਕਾਰਨ ਚਿਲੀ ਨੇ ਮਾਂਸ ਆਯਾਤ 'ਤੇ ਲਗਾਈ ਪਾਬੰਦੀ

06/28/2017 10:47:57 AM

ਸੈਂਟੀਆਗੋ— ਚਿਲੀ ਨੇ 'ਖੁਰ ਪਕਾ, ਮੂੰਹ ਪਕਾ' (ਪਸ਼ੂਆਂ ਨੂੰ ਲੱਗਣ ਵਾਲੀ ਬੀਮਾਰੀ) ਬੀਮਾਰੀ ਦੇ ਫੈਲਣ ਕਾਰਨ ਕੋਲੰਬਿਆ ਤੋਂ ਮਾਂਸ ਦੇ ਆਯਾਤ 'ਤੇ ਅਸਥਾਈ ਪਾਬੰਦੀ ਲੱਗਾ ਦਿੱਤੀ ਹੈ। ਅਨਾਜ ਅਤੇ ਪਸ਼ੂਧਨ ਲਈ ਜ਼ਿੰਮੇਵਾਰ ਚਿਲੀ ਦੇ ਸਰਕਾਰੀ ਅਧਿਕਾਰੀ ਮੁਤਾਬਕ ਅਰੌਕਾ ਦੇ ਪੂਰਵੀ ਕੋਲੰਬਿਆ ਦੇ ਵਿਭਾਗ 'ਚ ਇਸ ਜ਼ਿਆਦਾ ਇਨਫੈਕਟਿਡ ਬੀਮਾਰੀ ਦੇ ਫੈਲਣ ਕਾਰਨ ਇਹ ਕਦਮ ਉਠਾਇਆ ਗਿਆ ਹੈ। ਸੈਂਟੀਆਗੋ 'ਚ ਅਧਿਕਾਰੀਆਂ ਨੇ ਦੱਸਿਆ ਕਿ ਬੀਮਾਰੀ ਦੇ ਕੰਟਰੋਲ 'ਚ ਆਉਣ ਤੱਕ ਇਹ ਪਾਬੰਦੀ ਲਾਗੂ ਰਹੇਗੀ। ਇਸ ਬੀਮਾਰੀ ਨਾਲ ਬਿੱਲੀ, ਸੂਰ, ਹਿਰਨ, ਬਕਰੀ, ਭੇਡ ਆਦਿ ਪਸ਼ੂ ਪ੍ਰਭਾਵਿਤ ਹੁੰਦੇ ਹਨ। ਇਹ ਬੀਮਾਰੀ ਧੂੜ, ਪਸ਼ੂਆਂ ਦੇ ਇਕ-ਦੂਜੇ ਦੇ ਸੰਪਰਕ 'ਚ ਆਉਣ, ਪ੍ਰਦੂਸ਼ਿਤ ਮਾਂਸ ਖਾਣ ਆਦਿ ਕਾਰਨਾਂ ਕਾਰਨ ਫੈਲਦੀ ਹੈ।