ਚਿਲੀ ''ਚ ਆਇਆ 6.0 ਦੀ ਤੀਬਰਤਾ ਦਾ ਭੂਚਾਲ

11/05/2019 10:48:48 AM

ਸੈਂਟੀਯਾਗੋ (ਭਾਸ਼ਾ): ਚਿਲੀ ਵਿਚ ਸੋਮਵਾਰ ਨੂੰ 6.0 ਦੀ ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਇਸ ਨਾਲ ਰਾਜਧਾਨੀ ਵਿਚ ਇਮਾਰਤਾਂ ਹਿੱਲ ਗਈਆਂ, ਜਿੱਥੇ ਇਕ ਵੱਡਾ ਸਰਕਾਰ ਵਿਰੋਧੀ ਪ੍ਰਦਰਸ਼ਨ ਚੱਲ ਰਿਹਾ ਹੈ। ਅਮਰੀਕਾ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਦੇ ਮੁਤਾਬਕ ਭੂਚਾਲ ਸ਼ਾਮ 6:53 ਵਜੇ (ਅੰਤਰਰਾਸ਼ਟਰੀ ਸਮੇਂ ਮੁਤਾਬਕ ਰਾਤ 9:53 ਵਜੇ) ਆਇਆ, ਜੋ ਉੱਤਰੀ ਸ਼ਹਿਰ ਇਲੇਪੇਲ ਦੇ ਨੇੜੇ ਕੇਂਦਰਿਤ ਸੀ। 

ਚਿਲੀ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੂਚਾਲ ਦੀ ਤੀਬਰਤਾ ਪਹਿਲਾਂ 6.1 ਅਤੇ ਫਿਰ 6.3 ਦੱਸੀ ਸੀ। ਇਸ ਵਿਚ ਤੁਰੰਤ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਜਿਸ ਸਮੇਂ ਭੂਚਾਲ ਆਇਆ ਉਸ ਸਮੇਂ ਸੈਂਟੀਯਾਗੋ ਵਿਚ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀ ਸੀ, ਜੋ ਕੰਜ਼ਰਵੇਟਿਵ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਹ ਪ੍ਰਦਰਸ਼ਨ ਤੀਜੇ ਹਫਤੇ ਵਿਚ ਦਾਖਲ ਹੋ ਚੁੱਕਾ ਹੈ।

Vandana

This news is Content Editor Vandana