ਸਿਡਨੀ ''ਚ ਕਾਰ ਲੈ ਕੇ ਨਿਕਲੇ ਨਾਬਾਲਗ ਲੜਕੇ, ਵਾਲ-ਵਾਲ ਬਚੇ

06/17/2017 5:40:48 PM

ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਇਕ ਭਿਆਨਕ ਹਾਦਸਾ ਹੁੰਦੇ-ਹੁੰਦੇ ਬਚਿਆ। ਦਰਅਸਲ ਪੱਛਮੀ ਸਿਡਨੀ 'ਚ ਦੋ ਨਾਬਾਲਗ ਲੜਕੇ ਆਪਣੀ ਘਰ ਦੀ ਕਾਰ ਲੈ ਕੇ ਚਲੇ ਗਏ, ਜਿਸ ਕਾਰਨ ਕਾਰ ਇਕ ਘਰ 'ਚ ਜਾ ਵੱਜੀ ਪਰ ਦੋਹਾਂ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਖੁਸ਼ਕਿਸਮਤੀ ਨਾਲ ਉਹ ਗੰਭੀਰ ਜ਼ਖਮੀ ਹੋਣ ਤੋਂ ਬਚ ਗਏ। 
14 ਅਤੇ 15 ਸਾਲ ਦੀ ਉਮਰ ਦੇ ਬੱਚੇ ਸ਼ਾਮ 4 ਵਜੇ ਦੇ ਕਰੀਬ ਕਾਰ ਲੈ ਗਏ ਅਤੇ ਉਹ ਕਾਰ ਨੂੰ ਗਲੀਆਂ 'ਚ ਚਲਾਉਂਦੇ ਰਹੇ। ਉਹ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠੇ ਜਿਸ ਕਾਰਨ ਕਾਰ ਮਾਊਂਟ ਡਰੂਟ ਸਥਿਤ ਇਕ ਘਰ 'ਚ ਜਾ ਵੱਜੀ। 
ਬੇਕਾਬੂ ਕਾਰ ਪਹਿਲਾਂ ਕਾਰ ਫੁੱਟਪਾਥ 'ਤੇ ਖੜ੍ਹੇ ਇਕ ਵਾਹਨ ਨਾਲ ਟਕਰਾਈ ਅਤੇ ਫਿਰ ਬਾਅਦ 'ਚ ਇਸ ਦੀ ਘਰ ਨਾਲ ਜ਼ੋਰਦਾਰ ਟੱਕਰ ਹੋ ਗਈ। ਬੱਚਿਆਂ ਦੀ ਮਾਂ ਸ਼ਾਪਿੰਗ ਕਰ ਕੇ ਘਰ ਪਰਤੀ ਸੀ ਅਤੇ ਮਗਰੋਂ ਬੱਚੇ ਕਾਰ ਲੈ ਕੇ ਨਿਕਲ ਗਏ। ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ। ਇਸ ਟੱਕਰ ਤੋਂ ਬਾਅਦ ਬੱਚੇ ਘਰ ਵਾਪਸ ਚਲੇ ਗਏ। ਉਨ੍ਹਾਂ ਦੇ ਪਿਤਾ ਨੇ ਪੁਲਸ ਨੂੰ ਪੂਰਾ ਬਿਆਨ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਚਲ ਰਹੀ ਹੈ।