ਜਨਮ ਦੇ 10 ਸਾਲਾਂ ਬਾਅਦ ਮਿਲੀਆਂ ਜੁੜਵਾ ਭੈਣਾਂ, ਦੇਖਣ ਵਾਲੇ ਵੀ ਨਹੀਂ ਰੋਕ ਸਕੇ ਹੰਝੂ (ਦੇਖੋ ਤਸਵੀਰਾਂ)

01/15/2017 11:51:13 AM

ਬੀਜਿੰਗ/ਵਾਸ਼ਿੰਗਟਨ— ਕਹਿੰਦੇ ਨੇ ਜ਼ਿੰਦਗੀ ਇਨਸਾਨ ਨੂੰ ਰੋਜ਼ਾਨਾ ਕੁਝ ਨਾ ਕੁਝ ਨਵਾਂ ਕਰਨ ਦਾ ਮੌਕਾ ਦਿੰਦੀ ਹੈ। ਉਦਾਸ ਬੈਠੇ ਰਹੋ ਤਾਂ ਜ਼ਿੰਦਗੀ ਦਾ ਮਜ਼ਾ ਹੀ ਕੁਝ ਨਹੀਂ ਹੈ। ਖੁਸ਼ੀਆਂ ਵੰਡਣਾ ਅਤੇ ਇਨ੍ਹਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਹੀ ਜ਼ਿੰਦਗੀ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਹਰ ਇਕ ਇਨਸਾਨ ਸੋਸ਼ਲ ਮੀਡੀਆ ਜ਼ਰੀਏ ਇਕ-ਦੂਜੇ ਨਾਲ ਜੁੜਿਆ ਹੈ। ਦੋਸਤ-ਮਿੱਤਰ ਅਤੇ ਇੱਥੋਂ ਤਕ ਕਿ ਪਰਿਵਾਰ ਵਾਲੇ ਵੀ ਸੋਸ਼ਲ ਮੀਡੀਆ ''ਤੇ ਮਿਲ ਰਹੇ ਹਨ। ਕੁਝ ਅਜਿਹੀ ਨੇ ਇਹ ਜੁੜਵਾ ਭੈਣਾਂ, ਜੋ ਕਿ ਜਨਮ ਤੋਂ ਬਾਅਦ ਵਿਛੜ ਗਈਆਂ ਸਨ। ਦਰਅਸਲ ਦੋਹਾਂ ਭੈਣਾਂ ਨੂੰ ਅਮਰੀਕਾ ਦੇ ਦੋ ਪਰਿਵਾਰਾਂ ਨੇ ਗੋਦ ਲੈ ਲਿਆ ਸੀ। ਇਹ ਦੋਵੇਂ ਭੈਣਾਂ ਚੀਨ ''ਚ ਪੈਦਾ ਹੋਈਆਂ ਸਨ ਅਤੇ ਜਨਮ ਤੋਂ ਬਾਅਦ ਇਕ ਅਨਾਥ ਆਸ਼ਰਮ ''ਚ ਸਨ। ਦੋਹਾਂ ਭੈਣਾਂ ਦੀ ਕਿਸਮਤ ਤਾਂ ਦੋਖੇ, ਇਹ ਦੋਵੇਂ ਜਨਮ ਤੋਂ 10 ਸਾਲ ਬਾਅਦ ਮਿਲੀਆਂ।
ਆਂਡਰੇ ਅਤੇ ਗਰੇਸੀ ਨਾਂ ਦੀ ਭੈਣਾਂ ਨੂੰ ਇਕੋ ਦਿਨ ਗੋਦ ਲੈ ਲਿਆ ਗਿਆ ਸੀ। ਆਂਡਰੇ ਨੂੰ ਅਮਰੀਕਾ ਦੇ ਵਿਸਕਾਨਸਿਨ ''ਚ ਰਹਿਣ ਵਾਲੀ ਜੇਨੀਫਰ ਨੇ ਗੋਦ ਲਿਆ ਸੀ, ਜਦ ਕਿ ਗਰੇਸੀ ਨੂੰ ਵਾਸ਼ਿੰਗਟਨ ਰਹਿੰਦੇ ਨਿਕੋਲਸ ਰੈਨਸਬੈਰੀ ਨੇ ਗੋਦ ਲਿਆ ਸੀ। ਆਂਡਰੇ ਦੀ ਮਾਂ ਜੇਨੀਫਰ ਨੇ ਬੀਤੀ ਕ੍ਰਿਸਮਸ ''ਤੇ ਆਪਣੇ ਧੀ ਨੂੰ ਤੋਹਫਾ ਦੇਣ ਬਾਰੇ ਸੋਚਿਆ, ਉਸ ਨੇ ਸੋਚਿਆ ਕਿ ਉਹ ਆਂਡਰੇ ਨੂੰ ਬਚਪਨ ਨਾਲ ਸੰਬੰਧਤ ਤੋਹਫਾ ਦੇਵੇਗੀ।
ਦਰਅਸਲ ਚੀਨ ਦੀ ਇਕ ਵੈੱਬਸਾਈਟ ''ਤੇ ਜੁੜਵਾ ਅਤੇ ਵਿਛੜੇ ਬੱਚਿਆਂ ਦੀਆਂ ਤਸਵੀਰਾਂ ਦਾ ਵਿਗਿਆਪਨ ਦਿੱਤਾ ਗਿਆ ਸੀ। ਵਿਗਿਆਪਨ ''ਚ ਇਨ੍ਹਾਂ ਦੋਹਾਂ ਭੈਣਾਂ ਦੀਆਂ ਤਸਵੀਰਾਂ ਵੀ ਸਨ। ਜਦੋਂ ਜੇਨੀਫਰ ਨੇ ਇਸ ਬਾਰੇ ਪੜ੍ਹਿਆ ਤਾਂ ਉਹ ਇਹ ਜਾਣ ਕੇ ਹੈਰਾਨ ਹੋ ਗਈ ਕਿ ਆਂਡਰੇ ਦੀ ਇਕ ਹੋਰ ਜੁੜਵਾ ਭੈਣ ਵੀ ਹੈ। ਉਸ ਨੇ ਵੈੱਬਸਾਈਟ ''ਤੇ ਆਪਣੀ ਧੀ ਆਂਡਰੇ ਨਾਲ ਇਕ ਹੋਰ ਬੱਚੀ ਨੂੰ ਦੇਖਿਆ, ਜਿਸ ਦੀ ਸ਼ਕਲ ਹੂ-ਬ-ਹੂ ਉਸ ਨਾਲ ਮਿਲ ਰਹੀ ਸੀ। ਜਿਸ ਤੋਂ ਬਾਅਦ ਜੇਨੀਫਰ ਨੇ ਅਨਾਥ ਆਸ਼ਰਮ ਬਾਰੇ ਪੂਰੀ ਜਾਣਕਾਰੀ ਲਈ ਅਤੇ ਦੂਜੀ ਲੜਕੀ ਗਰੇਸੀ ਬਾਰੇ ਜਾਣਕਾਰੀ ਇਕੱਠੀ ਕੀਤੀ। ਦੋਹਾਂ ਭੈਣਾਂ ਨੂੰ ਇਕੋ ਅਨਾਥ ਆਸ਼ਰਮ ''ਚ ਰੱਖਿਆ ਗਿਆ ਸੀ। ਆਂਡਰੇ ਅਤੇ ਗਰੇਸੀ ਦਾ ਜਨਮ 28 ਅਪ੍ਰੈਲ 2016 ਨੂੰ ਹੋਇਆ ਸੀ। 
ਜੇਨੀਫਰ ਨੇ ਆਸ਼ਰਮ ਤੋਂ ਗਰੇਸੀ ਦੇ ਵਾਸ਼ਿੰਗਟਨ ਰਹਿੰਦੇ ਮਾਂ-ਬਾਪ ਦੀ ਜਾਣਕਾਰੀ ਲਈ ਅਤੇ ਸੰਪਰਕ ਕੀਤਾ। ਜੇਨੀਫਰ ਨੇ ਗਰੇਸੀ ਦੇ ਪਰਿਵਾਰ ਤੋਂ ਫੋਨ ਨੰਬਰ ਲਿਆ ਅਤੇ ਆਪਣਾ ਫੋਨ ਨੰਬਰ ਦਿੱਤਾ। ਇਸ ਤਰ੍ਹਾਂ ਦੋਵੇਂ ਭੈਣਾਂ ਸੋਸ਼ਲ ਮੀਡੀਆ ਮਿਲੀਆਂ ਅਤੇ ਫੋਨ ''ਤੇ ਗੱਲਬਾਤਾਂ ਕਰਦੀਆਂ ਸਨ। ਦੋਹਾਂ ਪਰਿਵਾਰਾਂ ਨੇ ਦੋਹਾਂ ਭੈਣਾਂ ਨੂੰ ਮਿਲਾਉਣ ਬਾਰੇ ਸੋਚਿਆ। ਦੋਵੇਂ ਭੈਣਾਂ ਨੂੰ ਲਾਈਵ ਟੀ. ਵੀ. ਨੇ ਫਿਰ ਤੋਂ ਮਿਲਵਾ ਦਿੱਤਾ। ਇਕ-ਦੂਜੇ ਨੂੰ ਦੇਖ ਕੇ ਉਹ ਰੋ ਪਈ ਅਤੇ ਗਲੇ ਮਿਲੀਆਂ, ਜਿਸ ਨੂੰ ਸ਼ਬਦਾਂ ''ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਸਟੂਡੀਓ ''ਚ ਬੈਠੇ ਦਰਸ਼ਕ ਵੀ ਭਾਵੁਕ ਹੋ ਗਏ ਅਤੇ ਆਪਣੇ ਹੰਝੂ ਨਹੀਂ ਰੋਕ ਸਕੇ।

Tanu

This news is News Editor Tanu