ਰੂਸ ਖਤਮ ਕਰੇਗਾ ਰਸਾਇਣਿਕ ਹਥਿਆਰਾਂ ਦਾ ਜਖੀਰਾ

09/22/2017 4:33:21 PM

ਮਾਸਕੋ (ਬਿਊਰੋ)— ਰੂਸ ਨੇ ਸਤੰਬਰ ਮਹੀਨੇ ਦੇ ਅੰਤ ਤੱਕ ਰਸਾਇਣਿਕ ਹਥਿਆਰਾਂ ਦਾ ਜਖੀਰਾ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਹੀ ਹੈ। ਇਸ ਦਾ ਐਲਾਨ ਆਉਣ ਵਾਲੇ ਕੁਝ ਦਿਨਾਂ ਵਿਚ ਰਾਸ਼ਟਰਪਤੀ ਵਲਾਦਿਮੀਰ ਕਰਨਗੇ।
ਰਸਾਇਣਿਕ ਨਿਸ਼ਸਤਰੀਕਣ ਰਾਜ ਕਮੀਸ਼ਨ ਦੇ ਪ੍ਰਧਾਨ ਮਿਖਾਇਲ ਬੇਵਿਚ ਨੇ ਦੱਸਿਆ ਕਿ ਰਸਾਇਣਿਕ ਹਥਿਆਰਾਂ ਦੇ ਜਖੀਰੇ ਨੂੰ ਖਤਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਅੰਤਰ ਰਾਸ਼ਟਰੀ ਜਿੰਮੇਵਾਰੀਆਂ ਤਹਿਤ ਇਸ ਨੂੰ 31 ਦਸੰਬਰ ਤੱਕ ਪੂਰੀ ਤਰਾਂ ਤਬਾਹ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਸਮੇਂ ਤੋਂ ਪਹਿਲਾਂ ਹੀ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ।
ਮਿਖਾਇਲ ਨੇ ਕਿਹਾ ਕਿ ਰੂਸ ਨਾ ਸਿਰਫ ਆਪਣੀ ਅੰਤਰ ਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਾ ਹੈ ਬਲਕਿ ਨਿਸ਼ਸਤਰੀਕਣ ਦਾ ਮਹੱਤਵ ਵੀ ਸਮਝਦਾ ਹੈ। ਉਨ੍ਹਾਂ ਨੇ ਮਾਰਚ ਵਿਚ ਦੱਸਿਆ ਸੀ ਕਿ ਪੂਰੀ ਦੁਨੀਆ ਵਿਚ 70,500 ਟਨ ਰਸਾਇਣਿਕ ਹਥਿਆਰ ਹਨ। ਰੂਸ ਕੋਲ 40 ਹਜ਼ਾਰ ਟਨ ਅਤੇ ਅਮਰੀਕਾ ਕੋਲ ਅਜਿਹੇ 27 ਹਜ਼ਾਰ ਟਨ ਹਥਿਆਰ ਹਨ। ਬਾਕੀ ਹੋਰ ਦੇਸ਼ਾਂ ਕੋਲ ਹਨ। ਰੂਸ ਨੇ ਜੂਨ ਵਿਚ 98.9 ਫੀਸਦੀ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਹੀ ਸੀ।