ਈਸ਼-ਨਿੰਦਾ ਕਾਨੂੰਨ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਕੀਤਾ ਜਾਵੇ ਬਦਲਾਅ : ਪਾਕਿ ਕੋਰਟ

08/12/2017 10:05:49 PM

ਇਸਲਾਮਾਬਾਦ — ਪਾਕਿਸਤਾਨ 'ਚ ਹਾਈ ਕੋਰਟ ਨੇ ਸਰਕਾਰ ਤੋਂ ਈਸ਼-ਨਿੰਦਾ ਕਾਨੂੰਨ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਇਸ 'ਚ ਬਦਲਾਅ ਕਰਨ ਨੂੰ ਕਿਹਾ ਹੈ। ਕੋਰਟ ਨੇ ਨਾਲ ਹੀ ਕਿਸੇ ਵਿਅਕਤੀ 'ਤੇ ਈਸ਼-ਨਿੰਦਾ ਦੇ ਝੂਠੇ ਦੋਸ਼ ਲਾਉਣ ਵਾਲੇ ਨੂੰ ਵੀ ਸਖਤ ਸਜ਼ਾ ਦੇਣ ਦਾ ਸੁਝਾਅ ਦਿੱਤਾ ਹੈ। ਪਾਕਿਸਤਾਨ 'ਚ ਈਸ਼-ਨਿੰਦਾ ਦੇ ਲਈ ਮੌਤ ਦੀ ਸਜ਼ਾ ਦਾ ਹੁਕਮ ਹੈ। 
ਅਖਬਾਰ 'ਡਾਨ' ਮੁਤਾਬਕ ਇਸਲਾਮਾਬਾਦ ਕੋਰਟ ਦੇ ਜੱਜ ਸ਼ੌਕਤ ਅਜ਼ੀਜ ਸਿੱਦਿਕੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਤੋਂ ਈਸ਼-ਨਿੰਦਾ ਦੇ ਕੰਟੇਂਟ ਹਟਾਉਣ ਸਬੰਧੀ ਮਾਮਲੇ 'ਚ ਫੈਸਲਾ ਸੁਣਾਇਆ। ਜੱਜ ਨੇ ਕਿਹਾ ਕਿ ਲੋਕ ਆਪਣੀ ਨਿੱਜੀ ਦੁਸ਼ਮਣੀ ਨੂੰ ਲੈ ਕੇ ਵਿਰੋਧੀ ਨੂੰ ਈਸ਼-ਨਿੰਦਾ ਕਾਨੂੰਨ 'ਚ ਫਸਾ ਦਿੰਦੇ ਹਨ। ਇਸ ਨਾਲ ਨਾਲ ਸਿਰਫ ਦੋਸ਼ੀ ਬਲਕਿ ਉਸ ਦੇ ਪੂਰੇ ਰਿਸ਼ਤੇਦਾਰ ਦੀ ਜਾਨ ਨੂੰ ਖਤਰਾ ਹੋ ਜਾਂਦਾ ਹੈ। 
੍ਰਫੈਸਲੇ 'ਚ ਜਸਟਿਸ ਸਿੱਦਿਕੀ ਨੇ ਸੁਝਾਅ ਦਿੱਤਾ ਕਿ ਈਸ਼-ਨਿੰਦਾ ਕਾਨੂੰਨ ਨੂੰ ਅਤੇ ਸਖਤ ਬਣਾਏ ਜਾਣ ਅਤੇ ਕਿਸੇ 'ਤੇ ਝੂਠਾ ਦੋਸ਼ ਲਾ ਕੇ ਇਸ ਦਾ ਗਲਤ ਇਸਤੇਮਾਲ ਕਰਨ ਵਾਲੇ ਨੂੰ ਵੀ ਉਹੀ ਸਜ਼ਾ ਦਿੱਤੀ ਜਾਵੇ। ਮੌਜੂਦਾ ਕਾਨੂੰਨ ਦੇ ਤਹਿਤ ਝੂਠਾ ਦੋਸ਼ ਲਾਉਣ ਵਾਲੇ ਨੂੰ ਸਿਰਫ 6 ਮਹੀਨੇ ਜੇਲ ਦੀ ਸਜ਼ਾ ਜਾਂ 1000 ਰੁਪਏ ਜ਼ੁਰਮਾਨੇ ਦਾ ਹੁਕਮ ਹੈ।