ਕੈਟਾਮਾਈਨ ਨੇਜ਼ਲ ਸਪਰੇਅ ਹੋ ਸਕਦੀ ਹੈ ਡਿਪ੍ਰੈਸ਼ਨ ਅਤੇ ਖੁਦਕੁਸ਼ੀ ਦੇ ਵਿਚਾਰਾਂ ਨੂੰ ਰੋਕਣ ''ਚ ਅਸਰਦਾਰ

04/17/2018 12:07:13 AM

ਵਾਸ਼ਿੰਗਟਨ — ਇਕ ਅਧਿਐਨ 'ਚ ਪਤਾ ਲੱਗਾ ਹੈ ਕਿ ਨੱਕ 'ਚ ਪਾਉਣ ਵਾਲੀ ਕੈਟਾਮਾਈਨ ਸਪਰੇਅ, ਜਿਸ ਦਾ ਆਮ ਤੌਰ 'ਤੇ ਪਾਰਟੀ ਡਰੱਗ ਦੇ ਰੂਪ 'ਚ ਗਲਤ ਇਸਤੇਮਾਲ ਕੀਤਾ ਜਾਂਦਾ ਹੈ, ਡੂੰਘੇ ਡਿਪ੍ਰੈਸ਼ਨ ਦੇ ਲੱਛਣਾਂ ਅਤੇ ਖੁਦਕੁਸ਼ੀ ਦੇ ਵਿਚਾਰਾਂ ਨੂੰ ਰੋਕਣ 'ਚ ਮਦਦਗਾਰ ਸਾਬਤ ਹੋ ਸਕਦੀ ਹੈ। ਇਕ ਅਧਿਐਨ 'ਚ ਕੈਟਾਮਾਈਨ ਅਣੂ ਦੇ ਇਕ ਹਿੱਸੇ ਐੱਸ. ਕੈਟਾਮਾਈਨ ਦੇ ਇੰਟ੍ਰਾਨੇਜ਼ਲ ਫਾਰਮੂਲੇ ਦੀ ਤੁਲਨਾ ਡੂੰਘੇ ਡਿਪ੍ਰੈਸ਼ਨ ਦੇ ਲੱਛਣਾਂ ਦੇ ਤੁਰੰਤ ਇਲਾਜ 'ਚ ਕੰਮ ਆਉਣ ਵਾਲੀ ਦਵਾਈ ਨਾਲ ਕੀਤੀ ਗਈ ਸੀ। ਅਮਰੀਕਾ 'ਚ ਯੇਲ ਸਕੂਲ ਆਫ ਮੈਡੀਸਨ ਨੇ ਇਸ ਅਧਿਐਨ ਲਈ 68 ਮੁਕਾਬਲੇਬਾਜ਼ਾਂ ਨੂੰ ਸ਼ਾਮਲ ਕੀਤਾ। ਇਨ੍ਹਾਂ 'ਚੋਂ ਇਕ ਨੂੰ ਐੱਸ. ਕੈਟਾਮਾਈਨ ਦਿੱਤੀ ਗਈ ਅਤੇ ਦੂਜੇ ਨੂੰ ਇਕ ਹੋਰ ਦਵਾਈ।