ਕੈਟਾਲੋਨੀਆਂ ''ਚ ਨਹੀਂ ਹੋਇਆ ਜਨਮਤ ਸੰਗ੍ਰਹਿ : ਮਾਰਿਯਾਨੋ ਰਾਜਾਏ

10/02/2017 8:46:43 AM

ਮੈਡਰਿਡ— ਸਪੇਨ ਦੇ ਪ੍ਰਧਾਨਮੰਤਰੀ ਮਾਰਿਯਾਨੋ ਰਾਜਾਏ ਨੇ ਉੱਤਰੀ ਪੂਰਵੀ 'ਚ ਸਥਿਤ ਕੈਟਾਲੋਨੀਆ ਸੂਬੇ 'ਚ ਕਿਸੇ ਵੀ ਪ੍ਰਕਾਰ ਦੇ ਜਨਮਤ ਸੰਗ੍ਿਰਹ ਦੇ ਹੋਣ ਤੋਂ ਮਨਾ ਕੀਤਾ ਹੈ। ਸ਼੍ਰੀ ਰਾਜਾਏ ਨੇ ਕਿਹਾ ਕਿ ਕੈਟਾਲੋਨੀਆ ਦੇ ਲੋਕਾਂ ਨੂੰ ਪ੍ਰਤੀਬੰਧਤ ਜਨਮਤ ਸੰਗ੍ਰਿਹ 'ਚ ਭਾਗ ਲੈਣ ਲਈ ਉਕਸਾਇਆ ਗਿਆ ਸੀ। ਉਨ੍ਹਾਂ ਨੇ ਇਸ ਦੇ ਲਈ ਸਥਾਨਕ ਸਰਕਾਰ ਨੂੰ ਦੋਸ਼ੀ ਮੰਨਦੇ ਹੋਏ ਕਿਹਾ ਕਿ ਇਹ ਕੁਝ ਸਾਜ਼ਿਸ਼ਾਂ ਕਰਨ ਵਾਲੇ ਵੱਖਵਾਦੀਆਂ ਦੀ ਲੋਕਤੰਤਰ ਦੁਆਰਾ ਸਥਾਪਤ ਸਰਕਾਰ ਦੇ ਵਿਰੋਧ ਇਕ ਸਾਜਿਸ਼ ਹੈ। ਸਰਕਾਰ ਰੋਕ ਦੇ ਬਾਵਜੂਦ ਹੋਏ ਜਨਮਤ ਸੰਗ੍ਰਿਹ ਦੌਰਾਨ ਹੋਈ ਹਿੰਸਾ 'ਚ 844 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। ਸਪੈਨਿਸ਼ ਪ੍ਰਧਾਨਮੰਤਰੀ ਨੇ ਇਸ ਸੰਬੰਧ ਵਿਚ ਦੇਸ਼ ਦੇ ਸਾਰੇ ਰਾਜਨੀਤਕ ਦਲਾਂ ਨਾਲ ਸਲਾਹ ਮਸ਼ਵਰੇ ਕਰਨ ਦੀ ਵੀ ਗੱਲ ਕਹੀ। ਉਥੇ ਹੀ ਕੈਟਾਲੋਨੀਆ ਸੂਬੇ ਦੀ ਸਰਕਾਰ ਨੇ ਕਿਹਾ ਕਿ ਸਪੇਨ ਤੋਂ ਵੱਖ ਹੋਣ ਲਈ ਕਰਵਾਏ ਗਏ ਜਨਮਤ ਸੰਗ੍ਰਿਹ 'ਚ ਲੱਗਭੱਗ 22.6 ਲੱਖ ਲੋਕਾਂ ਨੇ ਮਤਦਾਨ ਕੀਤਾ। ਕੈਟਾਲੋਨੀਆ ਸਰਕਾਰ ਮੁਤਾਬਕ 90 ਫ਼ੀਸਦੀ ਲੋਕਾਂ ਨੇ ਸਪੇਨ ਤੋਂ ਵੱਖ ਹੋਣ ਦੇ ਪੱਖ 'ਚ ਮਤਦਾਨ  ਕੀਤਾ। ਕੁਲ 53.4 ਲੱਖ ਵੋਟਰਾਂ 'ਚੋਂ 42.3 ਫ਼ੀਸਦੀ ਨੇ ਇਸ ਜਨਮਤ ਸੰਗ੍ਰਿਹ 'ਚ ਭਾਗ ਲਿਆ।