ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਦੀ ਰਫਤਾਰ ਜਾਰੀ, ਜਾਣੋ ਕਿਸ ਦੇਸ਼ 'ਚ ਕਿੰਨੇ ਮਾਮਲੇ
08/22/2020 2:12:35 AM
ਜਲੰਧਰ (ਇੰਟ.): ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਇਆਂ 9 ਮਹੀਨਿਆਂ ਤੋਂ ਵਧੇਰੇ ਦਾ ਸਮਾਂ ਹੋ ਗਿਆ ਹੈ ਪਰ ਇਸ ਦੀ ਰਫਤਾਰ ਅਜੇ ਵੀ ਮੱਥੀ ਪੈਂਦੀ ਨਜ਼ਰ ਨਹੀਂ ਆ ਰਹੀ ਹੈ। ਵਰਲਡਓਮੀਟਰ ਮੁਤਾਬਕ ਜਿਥੇ ਦੁਨੀਆ ਭਰ ਵਿਚ ਇਸ ਮਹਾਮਾਰੀ ਦੇ 2.3 ਕਰੋੜ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਉਥੇ ਹੀ ਭਾਰਤ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ ਵਿਚ ਵੀ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 29 ਲੱਖ 66 ਹਜ਼ਾਰ ਤੋਂ ਵਧੇਰੇ ਹੋ ਗਏ ਹਨ। ਉਥੇ ਹੀ 54,849 ਲੋਕਾਂ ਦੀ ਮੌਤ ਹੋਈ ਹੈ ਤੇ ਇਲਾਜ ਤੋਂ ਬਾਅਦ 21,58,946 ਮਰੀਜ਼ ਸਿਹਤਮੰਦ ਹੋਏ ਹਨ। ਆਓ ਜਾਣਦੇ ਹਾਂ ਕੋਰੋਨਾ ਵਾਇਰਸ ਦੇ ਕਿਸ ਦੇਸ਼ ਵਿਚ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਹਨ:
ਲੜੀਵਾਰ | ਦੇਸ਼ | ਮਾਮਲੇ | ਸਿਹਤਮੰਦ ਹੋਏ | ਮੌਤਾਂ |
---|---|---|---|---|
1 | ਅਮਰੀਕਾ | 5,768,900 | 3,103,348 | 177,831 |
2 | ਬ੍ਰਾਜ਼ੀਲ | 3,513,039 | 2,653,407 | 112,670 |
3 | ਰੂਸ | 946,976 | 761,330 | 16,189 |
4 | ਦੱਖਣੀ ਅਫਰੀਕਾ | 599,940 | 497,169 | 12,618 |
5 | ਪੇਰੂ | 567,059 | 380,730 | 27,034 |
6 | ਬ੍ਰਿਟੇਨ | 323,313 | -- | 41,405 |
7 | ਪਾਕਿਸਤਾਨ | 291,588 | 273,579 | 6,219 |
8 | ਇਟਲੀ | 257,065 | 204,960 | 35,427 |
9 | ਕੈਨੇਡਾ | 124,099 | 110,484 | 9,060 |
10 | ਆਸਟਰੇਲੀਆ | 24,407 | 18,460 | 472 |
11 | ਨਿਊਜ਼ੀਲੈਂਡ | 1,665 | 1,538 | 22 |