ਔਰਤਾਂ ਨੂੰ ਆਪਣੇ ਵੱਸ ਵਿਚ ਕਰ ਕੇ ਕਰਦਾ ਸੀ ਯੌਨ ਸ਼ੋਸ਼ਣ, ਵੀਡੀਓ ਵਾਇਰਲ

08/23/2017 5:53:15 PM

ਬੀਜਿੰਗ— ਔਰਤਾਂ ਨਾਲ ਦੁਰਵਿਵਹਾਰ ਕਰਨ ਦੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੋਸ਼ੀ ਛਾਤੀ ਕੈਂਸਰ ਦੇ ਨਾਂ 'ਤੇ ਪਹਿਲਾਂ ਔਰਤਾਂ ਤੋਂ ਦਾਨ ਲੈਂਦਾ ਫਿਰ ਉਨ੍ਹਾਂ ਨੂੰ ਆਪਣੇ ਵੱਸ ਵਿਚ ਕਰ ਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਦਾ ਸੀ। ਇਸ ਦੋਸ਼ੀ ਨੇ ਕੁਝ ਔਰਤਾਂ ਦਾ ਯੌਨ ਸ਼ੋਸ਼ਣ ਕਰ ਉਸ ਦਾ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਉਸ ਦੁਆਰਾ ਪਾਈਆਂ ਗਈਆਂ ਵੀਡੀਓ ਨੇ ਉਸ ਦੀਆਂ ਕਰਤੂਤਾਂ ਦਾ ਖੁਲਾਸਾ ਕਰ ਦਿੱਤਾ।
ਇਹ ਘਟਨਾ ਦੱਖਣੀ-ਪੱਛਮੀ ਚੀਨ ਦੇ ਚੇਂਗਟੂ ਦੀ ਹੈ। ਇੱਥੇ ਕ੍ਰਿਸ ਲੀ ਨਾਂ ਦੇ ਇਕ ਜਾਦੂਗਰ ਕਲਾਕਾਰ ਨੂੰ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਲੀ ਪਹਿਲਾਂ ਕੈਂਸਰ ਪੀੜਤ ਔਰਤਾਂ ਨਾਲ ਜੁੜੀ ਸੰੰਸਥਾ 'ਰੈੱਡ ਕ੍ਰਾਸ ਕੈਂਸਰ ਰਿਸਰਚ' ਦੇ ਨਾਂ 'ਤੇ ਦਾਨ ਮੰਗਦਾ ਸੀ ਅਤੇ ਫਿਰ ਔਰਤਾਂ ਨੂੰ ਆਪਣੇ ਵੱਸ ਵਿਚ ਕਰਕੇ ਉਨ੍ਹਾਂ ਦਾ ਯੌਨ ਸ਼ੋਸ਼ਣ ਕਰਦਾ ਸੀ।
ਇਕ ਅੰਗਰੇਜੀ ਵੈਬਸਾਈਟ ਮੁਤਾਬਕ ਇਸ ਅਪਰਾਧ ਦਾ ਖੁਲਾਸਾ ਉਦੋਂ ਹੋਇਆ ਜਦੋਂ ਹਾਲ ਵਿਚ ਹੀ ਉਸ ਨੇ ਕੁਝ ਔਰਤਾਂ ਨਾਲ ਯੌਨ ਸ਼ੋਸ਼ਣ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ।
ਚੀਨ ਦੇ ਲੋਕਾਂ ਨੇ ਲੀ ਵਿਰੁੱਧ ਸੋਸ਼ਲ ਮੀਡੀਆ 'ਤੇ ਗੁੱਸਾ ਦਿਖਾਇਆ ਅਤੇ ਕਿਹਾ ਕਿ ਲੀ ਅਨੁਚਿਤ ਤੌਰ 'ਤੇ ਵਿਹਾਰ ਕਰਦਾ ਹੈ। ਇਸ ਮਗਰੋਂ ਚੀਨ ਪੁਲਸ ਨੇ ਯੌਨ ਸ਼ੋਸ਼ਣ ਦੇ ਦੋਸ਼ੀ ਲੀ ਨੂੰ ਗ੍ਰਿਫਤਾਰ ਕਰ ਲਿਆ।