ਮਾਮਲਾ ਪਨੀਰ ਨਾਲ ਹੋਈ ਬੱਚੇ ਦੀ ਮੌਤ ਦਾ: ਮਾਤਾ-ਪਿਤਾ ਜਾਣਨਾ ਚਾਹੁੰਦੇ ਹਨ ਇਸ ਦਾ ਜਵਾਬ

07/13/2017 12:40:24 PM

ਲੰਡਨ— ਐਲਰਜੀ ਕਾਰਨ ਇਕ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਮਾਂ ਨੇ ਮੰਗ ਕੀਤੀ ਹੈ ਕਿ ਉਸ ਨੂੰ ਦੱਸਿਆ ਜਾਵੇ ਕਿ ਉਸ ਦੇ ਪੁੱਤਰ ਨਾਲ ਕੀ ਵਿਵਹਾਰ ਕੀਤਾ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। 13 ਸਾਲ ਦਾ ਕਰਨਬੀਰ ਚੀਮਾ ਪੱਛਮੀ ਲੰਡਨ ਦੇ ਗ੍ਰੀਨਫੋਰਡ ਵਿਚ ਵਿਲੀਅਮ ਪੇਕਰਿਨ ਹਾਈ ਸਕੂਲ ਵਿਚ 28 ਜੂਨ ਨੂੰ ਬੀਮਾਰ ਹੋ ਗਿਆ ਸੀ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਹਾਲਤ ਖਰਾਬ ਸੀ ਅਤੇ ਐਤਵਾਰ ਨੂੰ ਉਸ ਨੇ ਆਪਣੇ ਮਾਤਾ-ਪਿਤਾ ਦੇ ਸਾਹਮਣੇ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਨੀਰ ਦੇ ਐਕਸਪੋਜ਼ਰ ਕਾਰਨ ਉਸ ਨੂੰ ਐਲਰਜੀ ਹੋ ਗਈ ਸੀ। ਸਕੂਲ ਨੇ ਕਿਹਾ ਕਿ ਉਹ ਇਨ੍ਹਾਂ ਬੇਬੁਨਿਆਦ ਅਫਵਾਹਾਂ ਤੋਂ ਬਾਅਦ ਚੀਮਾ ਪਰਿਵਾਰ ਨਾਲ ਸੰਪਰਕ ਵਿਚ ਸਨ।
ਬੱਚੇ ਦੀ ਮਾਂ ਰੀਨਾ ਨੇ ਕਿਹਾ ਕਈ ਤਰ੍ਹਾਂ ਦੀ ਐਲਰਜੀ ਹੋਣ ਦੇ ਬਾਵਜੂਦ ਕਰਨਬੀਰ ਸਾਧਾਰਨ ਜ਼ਿੰਦਗੀ ਜੀਅ ਰਿਹਾ ਸੀ ਪਰ ਉਸ ਦੇ ਨਾਲ ਕੀ ਹੋਇਆ, ਇਹ ਮੈਨੂੰ ਨਹੀਂ ਪਤਾ ਹੈ। ਮੈਂ ਜਵਾਬ ਚਾਹੁੰਦੀ ਹਾਂ। ਮੈਂ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦੀ ਹਾਂ ਕਿ ਆਖੀਰ ਉਸ ਨਾਲ ਕੀ ਹੋਇਆ ਹੈ। ਮੈਂ ਸਕੂਲ ਨੂੰ ਪੁੱਛਾਗੀ ਕਿ ਕੀ ਉਸ ਨੂੰ ਪਰੇਸ਼ਾਨ ਕੀਤਾ ਗਿਆ ਸੀ? ਉਹ ਕਦੇ ਦੁਸ਼ਮਨ ਨਹੀਂ ਬਣਾਉਂਦਾ ਸੀ। ਹਾਲਾਂਕਿ ਪੁਲਸ ਨੇ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿਚ 13 ਸਾਲ ਦੇ ਇਕ ਮੁੰਡੇ ਨੂੰ ਹਿਰਾਸਤ ਵਿਚ ਲਿਆ ਹੈ।
ਕਰਨਬੀਰ ਦੇ ਮਾਤਾ-ਪਿਤਾ ਨੇ ਕਿਹਾ ਕਿ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਦੇ ਚਿਹਰੇ 'ਤੇ ਮੁਸਕੁਰਾਹਟ ਸੀ ਅਤੇ ਅਸੀਂ ਆਖਰੀ ਸਮੇਂ ਤੱਕ ਉਸ ਦੀ ਸਲਾਮਤੀ ਲਈ ਪ੍ਰਾਰਥਨਾ ਕਰ ਰਹੇ। ਕਰਨ ਦੇ ਪਿਤਾ ਅਮਰਜੀਤ ਨੇ ਕਿਹਾ ਕਿ ਉਸ ਦੀ ਮੌਤ ਦਾ ਕੋਈ ਮਤਲਬ ਨਹੀਂ ਹੈ। ਜਦੋਂ ਅਸੀਂ ਹਸਪਤਾਲ ਵਿਚ ਸੀ ਤਾਂ ਮੈਂ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦੇ ਹੋਏ ਦੇਖ ਰਿਹਾ ਸੀ। ਕੋਈ ਵੀ ਪਿਤਾ ਇਸ ਸਥਿਤੀ ਵਿਚੋਂ ਨਹੀਂ ਲੰਘਣਾ ਚਾਹੇਗਾ। ਉਸ ਸਮੇਂ ਤਾਂ ਅਸੀਂ ਕਰਨ ਦੀ ਸਥਿਤੀ 'ਤੇ ਧਿਆਨ ਦੇ ਰਹੇ ਸੀ ਪਰ ਹੁਣ ਅਸੀਂ ਜਵਾਬ ਚਾਹੁੰਦੇ ਹਾਂ ਕਿ ਇਹ ਸਭ ਕਿਵੇਂ ਹੋਇਆ।
ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਉਸ ਨੂੰ ਡੇਅਰੀ ਪ੍ਰੋਡਕਟਸ ਤੋਂ ਐਲਰਜੀ ਸੀ ਅਤੇ ਉਹ ਇਨ੍ਹਾਂ ਨੂੰ ਅਵਾਇਡ ਕਰਦਾ ਸੀ। ਮੈਂ ਨਹੀਂ ਸਮਝ ਪਾ ਰਿਹਾ ਕਿ ਪਨੀਰ ਦੇ ਇਕ ਪੀਸ ਨਾਲ ਉਸ ਦੀ ਮੌਤ ਕਿਵੇਂ ਹੋ ਗਈ। ਇਸ ਦਾ ਕੋਈ ਮਤਲਬ ਨਹੀਂ ਬਣਦਾ ਹੈ। ਸਾਨੂੰ ਇਸ ਬਾਰੇ ਵਿਚ ਬਹੁਤ ਘੱਟ ਜਾਣਕਾਰੀ ਦਿੱਤੀ ਗਈ ਹੈ। ਉਹ ਬਹੁਤ ਅਨੋਖਾ ਬੱਚਾ ਸੀ, ਜੋ ਕੰਪਿਊਟਰ ਇੰਜੀਨਅਰ ਬਣਨਾ ਚਾਹੁੰਦਾ ਸੀ। ਸਾਨੂੰ ਉਸ 'ਤੇ ਮਾਣ ਸੀ। ਉਸ ਦੇ ਅੱਗੇ ਸੁਨਹਿਰਾ ਭਵਿੱਖ ਪਿਆ ਸੀ। ਉਸ ਦੀ ਮੌਤ ਨੇ ਸਾਨੂੰ ਤੋੜ ਦਿੱਤਾ ਹੈ।