ਸਿਡਨੀ 'ਚ ਤੜਕਸਾਰ ਕਾਰ ਹਾਦਸੇ ਦੀ ਹੋਈ ਸ਼ਿਕਾਰ, ਡਰਾਈਵਰ ਹੋਇਆ ਹਿੰਸਕ

03/17/2018 1:58:34 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਤੜਕਸਾਰ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ। ਦਰਅਸਲ ਕਾਰ ਦੀ ਟੱਕਰ ਇਕ ਬਿਜਲੀ ਦੇ ਖੰਭੇ ਨਾਲ ਹੋ ਗਈ, ਜਿਸ ਕਾਰਨ ਕਾਰ ਦਾ ਡਰਾਈਵਰ ਬੇਹੋਸ਼ ਹੋ ਗਿਆ। ਇਹ ਹਾਦਸਾ ਰੈਂਡਵਿਕ ਦੇ ਪਰਾਉਸ ਰੋਡ 'ਤੇ ਤੜਕਸਾਰ 3.15 ਵਜੇ ਵਾਪਰਿਆ। ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਕਾਰ 'ਚ 32 ਸਾਲਾ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸ ਦਾ ਇਲਾਜ ਕੀਤਾ ਪਰ ਉਹ ਹਿੰਸਕ ਹੋ ਗਿਆ ਤਾਂ ਉਸ ਨੂੰ ਪੁਲਸ ਨੇ ਆਪਣੀ ਗੱਡੀ 'ਚ ਬਿਠਾ ਲਿਆ। ਪੁਲਸ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਐਂਬੂਲੈਂਸ ਅਧਿਕਾਰੀਆਂ ਨੇ ਉਸ ਨੂੰ ਪੁਲਸ ਦੀ ਗੱਡੀ 'ਚੋਂ ਉਤਾਰ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਖੂਨ ਦਾ ਟੈਸਟ ਕੀਤਾ ਗਿਆ। 


ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫੁਟੇਜ਼ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਕਾਰ ਬਿਜਲੀ ਦੇ ਖੰਭੇ ਨਾਲ ਟਕਰਾਈ। ਇਸ ਹਾਦਸੇ ਵਿਚ ਡਰਾਈਵਰ ਦੀ ਖੱਬੀ ਲੱਤ ਜ਼ਖਮੀ ਹੋਈ ਹੈ।

ਇਲਾਕੇ 'ਚ ਰਹਿੰਦੇ ਇਕ ਵਾਸੀ ਨੇ ਦੱਸਿਆ ਕਿ ਘਟਨਾ ਮਗਰੋਂ ਕਾਰ 'ਚ ਸਵਾਰ ਉਕਤ ਵਿਅਕਤੀ ਨੂੰ ਪੁਲਸ ਵਾਲਿਆਂ ਨੇ ਰੋਕਿਆ, ਜਿਸ ਤੋਂ ਬਾਅਦ ਉਹ ਹਿੰਸਕ ਹੋ ਗਿਆ। ਵਿਅਕਤੀ ਨੇ ਦੱਸਿਆ ਕਿ ਸ਼ਾਇਦ ਉਹ ਦੌੜਨ ਦੀ ਫਿਰਾਕ ਵਿਚ ਸੀ। ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਉਸ ਦਾ ਇਲਾਜ ਕੀਤਾ ਗਿਆ। ਓਧਰ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।