ਸੀਰੀਆ ''ਚ ਕਾਰ ਬੰਬ ਧਮਾਕਾ, 11 ਹਲਾਕ
07/11/2019 5:36:26 PM
ਦਮਿਸ਼ਕ— ਉੱਤਰੀ ਸੀਰੀਆ ਦੇ ਆਫ੍ਰਿਨ ਸ਼ਹਿਰ 'ਚ ਕਾਰ ਬੰਬ ਧਮਾਕੇ 'ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ ਹੋਰ 25 ਲੋਕ ਇਸ ਦੌਰਾਨ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 6 ਦੀ ਹਾਲਤ ਨਾਜ਼ੁਕ ਦੱਸੀ ਬਣੀ ਹੋਈ ਹੈ। ਸਥਾਨਕ ਮੀਡੀਆ ਮੁਤਾਬਕ ਆਫ੍ਰਿਨ ਸ਼ਹਿਰ ਨੂੰ ਕੁਰਦਿਸ਼ ਪੀਪਲਸ ਪ੍ਰੋਟੈਕਸ਼ਨ ਯੂਨਿਟ ਤੇ ਉਸ ਦੇ ਲੜਾਕਿਆਂ ਨੇ ਕਬਜ਼ੇ 'ਚ ਲੈ ਲਿਆ ਹੈ।