ਇਰਾਕ ''ਚ ਕਾਰ ਬੰਬ ਧਮਾਕਾ, ਦੋ ਮਰੇ, ਪੰਜ ਫੱਟੜ

01/11/2019 5:29:44 PM

ਬਗਦਾਦ (ਸਪੁਤਨਿਕ) ਇਰਾਕ ਦੇ ਪੱਛਮੀ ਇਲਾਕੇ ਦੇ ਅਲ-ਕੈਮੀ ਸ਼ਹਿਰ ਵਿਚ ਕਾਰ ਬੰਬ ਧਮਾਕੇ ਵਿਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਇਰਾਕ ਦੀ ਸੁਰੱਖਿਆ ਸੇਵਾ ਨੇ ਸ਼ੁੱਕਰਵਾਰ ਨੂੰ ਸਪੁਤਨਿਕ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਅਲ-ਕੈਮੀ ਸ਼ਹਿਰ ਵਿਚ ਕਾਰ ਵਿਚ ਲੱਦੇ ਧਮਾਕਾਖੇਜ਼ ਵਿਚ ਧਮਾਕਾ ਹੋਣ ਨਾਲ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।

ਇਰਾਕੀ ਸੁਰੱਖਿਆ ਸੇਵਾਵਾਂ ਦੀ ਪ੍ਰੈਸ ਸੇਵਾ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਹਮਲਾ ਬਾਜ਼ਾਰ ਨੇੜੇ ਹੋਇਆ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ। ਇਰਾਕੀ ਸਿਹਤ ਮੰਤਰਾਲੇ ਮੁਤਾਬਕ ਹਮਲੇ ਵਿਚ ਘੱਟੋ-ਘੱਟ 25 ਲੋਕ ਜ਼ਖਮੀ ਹੋਏ। ਇਸ ਹਮਲੇ ਦੀ ਅਜੇ ਤੱਕ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਅਲ-ਕੈਮੀ ਸ਼ਹਿਰ ਇਰਾਕ ਦੇ ਪੱਛਮੀ ਸੂਬੇ ਅਨਬਾਰ ਵਿਚ ਹੈ। ਇਹ ਸਾਲ 2017 ਵਿਚ ਇਸਲਾਮਿਕ ਸਟੇਟ ਅੱਤਵਾਦੀਆਂ ਦੇ ਸਮੂਹ ਦੇ ਖਿਲਾਫ ਇਰਾਕੀ ਫੌਜ ਦੀ ਮੁਹਿੰਮ ਦੌਰਾਨ ਆਜ਼ਾਦ ਇਲਾਕੇ ਵਿਚੋਂ ਇਕ ਹੈ।

Sunny Mehra

This news is Content Editor Sunny Mehra