''ਬਲੈਕ ਫੇਸ'' ਵਿਵਾਦ ਦੇ ਬਾਵਜੂਦ ਟਰੂਡੋ ਦੇ ਹੱਕ ''ਚ ਨਿੱਤਰੇ ਕੈਨੇਡੀਅਨ ਸਿੱਖ

09/20/2019 9:56:05 PM

ਟੋਰਾਂਟੋ (ਏਜੰਸੀ)- ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਲਿਬਰਲ ਆਗੂ ਜਸਟਿਨ ਟਰੂਡੋ ਵੱਲੋਂ ਆਪਣੇ ਚਿਹਰੇ ਅਤੇ ਸਰੀਰ 'ਤੇ ਕਾਲਾ ਰੰਗ (ਬਲੈਕ ਫੇਸ) ਮਲਣ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਣ ਤੋਂ ਉਹ ਇਸ ਸਬੰਧੀ ਦੋਹਰੀ ਮੁਆਫੀ ਮੰਗ ਚੁੱਕੇ ਹਨ। ਉਨ੍ਹਾਂ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਹ ਆਪਣੀ ਇਸ ਗਲਤੀ ਦੀ ਜ਼ਿੰਮੇਵਾਰੀ ਲੈਂਦੇ ਹਨ ਪਰ ਉਹ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ,ਇਹ ਜੋ ਕੁਝ ਵੀ ਹੋਇਆ ਅਣਜਾਣਪੁਣੇ ਵਿਚ ਹੀ ਹੋਇਆ ਹੈ। ਇਸ ਵਿਵਾਦ ਦੇ ਬਾਵਜੂਦ ਕੈਨੇਡੀਅਨ ਸਿੱਖ ਜਸਟਿਨ ਟਰੂਡੋ ਦੇ ਹੱਕ ਵਿਚ ਨਿੱਤਰ ਆਏ ਹਨ। ਟਰੂਡੋ ਪ੍ਰਤੀ ਸਿੱਖ ਭਾਈਚਾਰੇ ਦੇ ਮਨ ਵਿਚ ਮਾਮੂਲੀ ਗੁੱਸਾ ਹੋ ਸਕਦਾ ਹੈ ਪਰ ਨਾਰਾਜ਼ਗੀ ਬਿਲਕੁਲ ਵੀ ਮਹਿਸੂਸ ਨਹੀਂ ਹੁੰਦੀ।

ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਜਸਟਿਨ ਟਰੂਡੋ ਦੀਆਂ ਪੁਰਾਣੀਆਂ ਤਸਵੀਰਾਂ ਬਾਰੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਮੁਆਫ਼ੀ ਮੰਗ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਜਸਟਿਨ ਟਰੂਡੋ ਨਾਲ ਤਸਵੀਰ ਵਿਚ ਨਜ਼ਰ ਆ ਰਹੇ ਸਨੀ ਖੁਰਾਣਾ ਨੇ ਕਿਹਾ ਕਿ ਉਨਾਂ ਦੇ ਬੱਚੇ ਵੈਨਕੂਵਰ ਦੀ ਵੈਸਟ ਪੁਆਇੰਟ ਗਰੇਅ ਅਕੈਡਮੀ ਵਿਚ ਜਾਂਦੇ ਸਨ ਜਿਥੇ ਟਰੂਡੋ ਨੇ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ। ਸਰੀ ਦੇ ਗੁਰੂ ਬਾਜ਼ਾਰ ਵਿਚ ਕੱਪੜਿਆਂ ਦੀ ਦੁਕਾਨ ਚਲਾ ਰਹੇ ਸਨੀ ਖੁਰਾਣਾ ਨੇ ਕਿਹਾ ਕਿ ਬਿਨਾਂ ਸ਼ੱਕ ਕਿਸੇ ਨਾਲ ਮਾੜਾ ਸਲੂਕ ਜਾਂ ਕਿਸੇ ਹੋਰ ਕਿਸਮ ਦਾ ਨਸਲਵਾਦ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਜਸਟਿਨ ਟਰੂਡੋ ਨੇ ਅਲਾਦੀਨ ਦਾ ਭੇਸ ਧਾਰਨ ਕਰਨ ਖਾਤਰ ਆਪਣੇ ਚਿਹਰੇ 'ਤੇ ਰੰਗ ਮਲਿਆ ਸੀ। ਇਸ ਤੋਂ ਵਧ ਕੇ ਉਨਾਂ ਦਾ ਕੋਈ ਮਕਸਦ ਨਹੀਂ ਸੀ। ਉਧਰ ਰੈਜੀਨਾ ਦੀ ਸਿੱਖ ਸੋਸਾਇਟੀ ਦੇ ਪ੍ਰਧਾਨ ਬਿਕਰਮਜੀਤ ਸਿੰਘ ਨੇ ਆਖਿਆ ਕਿ ਟਰੂਡੋ ਨੂੰ ਇਨ੍ਹਾਂ ਚੀਜ਼ਾਂ ਦੀ ਮੁਆਫ਼ੀ ਮੰਗਣ ਦੀ ਵੀ ਜ਼ਰੂਰਤ ਨਹੀਂ ਸੀ। ਉਨਾਂ ਦਲੀਲ ਦਿਤੀ ਕਿ ਅਸਲ ਵਿਚ ਉਹ ਸਮਾਗਮ ਈਸਟ ਇੰਡੀਅਨ ਕਲਚਰ ਨਾਲ ਸਬੰਧਤ ਸੀ ਅਤੇ ਰਵਾਇਤੀ ਭਾਰਤੀ ਪਹਿਰਾਵੇ ਵਿਚ ਦੁਨੀਆਂ ਦੇ ਹਰ ਕੋਨੇ ਦੇ ਲੋਕ ਬਹੁਤ ਜ਼ਿਆਦਾ ਫ਼ਬਦੇ ਹਨ। 

Sunny Mehra

This news is Content Editor Sunny Mehra