ਜਗਮੀਤ ਸਿੰਘ ''ਤੇ ਕੁਮੈਂਟ ਕਰਕੇ ਕੈਨੇਡੀਅਨ ਅਖਬਾਰ ਦੀਆਂ ਵਧੀਆ ਮੁਸ਼ਕਲਾਂ

08/23/2019 2:23:40 PM

ਓਂਟਾਰੀਓ (ਏਜੰਸੀ)- ਬਟਰ-ਚਿਕਨ ਅਤੇ ਰੋਟੀ। ਨਾਨ ਵੈੱਜ ਖਾਣ ਵਾਲਿਆਂ ਦੀ ਸਭ ਤੋਂ ਪਸੰਦੀਦਾ ਡਿਸ਼। ਖਾਸ ਕਰਕੇ ਪੰਜਾਬ ਅਤੇ ਪੂਰੀ ਦੁਨੀਆ ਵਿਚ ਬਸੇ ਪੰਜਾਬੀਆਂ ਵਿਚ। ਪਰ ਪਿਛਲੇ ਕੁਝ ਸਾਲਾਂ ਵਿਚ ਇਹ ਡਿਸ਼ ਕੈਨੇਡੀਅਨਸ ਵਿਚ ਵੀ ਕਾਫੀ ਪ੍ਰਸਿੱਧ ਹੋਈ ਹੈ। ਡਿਸ਼ ਨੂੰ ਲੈ ਕੇ ਕੈਨੇਡਾ ਦੇ ਸਭ ਤੋਂ ਵੱਡੇ ਅਖਬਾਰ ਟੋਰਾਂਟੋ ਸਟਾਰ ਨੇ ਕੈਨੇਡਾ ਦੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਭਾਰਤੀ ਮੂਲ ਦੇ ਸਿੱਖ ਪ੍ਰੈਜ਼ੀਡੈਂਟ ਜਗਮੀਤ ਸਿੰਘ 'ਤੇ ਕੁਮੈਂਟ ਕਰਦੇ ਹੋਏ ਇਕ ਟਵੀਟ ਕਰ ਦਿੱਤਾ। ਇਸ ਵਿਚ ਪੁੱਛਿਆ ਗਿਆ ਕਿ ਜਗਮੀਤ ਤੁਹਾਡੇ ਦਿਲ ਦੇ ਨੇੜੇ ਸਭ ਤੋਂ ਵੱਡਾ ਮੁੱਦਾ ਕੀ ਹੈ ? ਕੀ ਤੁਸੀਂ ਦੱਸੋਗੇ ਬਟਰ-ਚਿਕਨ ਰੋਟੀ ਲਈ ਬੈਸਟ ਪਲੇਸ ਕਿਹੜਾ ਹੈ? ਦਰਅਸਲ ਕੈਨੇਡਾ ਵਿਚ ਅਕਤੂਬਰ ਵਿਚ ਫੈਡਰਲ ਚੋਣਾਂ ਹੋਣੀਆਂ ਹਨ ਅਤੇ ਟੋਰਾਂਟੋ ਸਟਾਰ ਪ੍ਰਧਾਨ ਮੰਤਰੀ ਟਰੂਡੋ ਦੀ ਲਿਬਰਲ ਪਾਰਟੀ ਦਾ ਸਮਰਥਕ ਹੈ।

ਜਗਮੀਤ ਦੀ ਪ੍ਰਸਿੱਧੀ ਵੱਧਦੀ ਜਾ ਰਹੀ ਹੈ। ਇਸ ਲਈ ਅਖਬਾਰ ਨੇ ਲਿਬਰਲ ਪਾਰਟੀ ਦੇ ਪੱਖ ਵਿਚ ਇਸ ਤਰ੍ਹਾਂ ਦੀਆਂ ਚੀਜਾਂ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਇਹ ਟਵੀਟ ਉਸ ਦੇ ਲਈ ਗਲੇ ਦੀ ਹੱਡੀ ਬਣ ਗਿਆ ਕਿਉਂਕਿ ਜਗਮੀਤ ਅੰਮ੍ਰਿਤਧਾਰੀ ਸਿੱਖ ਹੈ ਅਤੇ ਉਹ ਮਾਸ ਨਹੀਂ ਖਾਂਦੇ। ਸੋਸ਼ਲ ਮੀਡੀਆ 'ਤੇ ਆਲੋਚਨਾ ਤੋਂ ਬਾਅਦ ਟੋਰਾਂਟੋ ਸਟਾਰ ਨੇ ਇਸ ਕਥਿਤ ਕੁਮੈਂਟ ਨੂੰ ਹਟਾ ਲਿਆ ਪਰ ਉਦੋਂ ਤੱਕ ਤੀਰ ਕਮਾਨ ਵਿਚੋਂ ਨਿਕਲ ਚੁੱਕਾ ਸੀ। ਇਸ ਕੁਮੈਂਟ ਨੂੰ ਸਿੱਖਾਂ 'ਤੇ ਨਸਲਵਾਦੀ ਟਿੱਪਣੀ ਮੰਨ ਕੇ ਵਾਰ-ਵਾਰ ਰੀ-ਟਵੀਟ ਕੀਤਾ। ਕੈਨੇਡਾ ਵਿਚ ਸਿੱਖ ਕਮਿਊਨਿਟੀ ਵੱਡੀ ਗਿਣਤੀ ਵਿਚ ਹਨ ਅਤੇ ਚੋਣਾਂ ਵਿਚ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ। ਸਰਵੇ ਵਿਚ ਜਗਮੀਤ ਅਤੇ ਉਨ੍ਹਾਂ ਦੀ ਪਾਰਟੀ ਤੀਜੇ ਨੰਬਰ 'ਤੇ ਹੈ। ਕੈਨੇਡੀਅਨ ਚੋਣਾਂ ਵਿਚ ਪਹਿਲਾਂ ਵੀ ਅਜਿਹੇ ਉਲਟਫੇਰ ਹੁੰਦੇ ਰਹੇ ਹਨ ਕਿ ਸਰਵੇ ਵਿਚ ਤੀਜੇ ਨੰਬਰ ਦੀ ਪਾਰਟੀ ਐਨ ਮੌਕੇ 'ਤੇ ਮੈਦਾਨ ਮਾਰ ਜਾਂਦੀ ਹੈ। ਜੇਕਰ ਇਸ ਕੁਮੈਂਟ ਨੂੰ ਸਿੱਖਾਂ ਨੇ ਦਿੱਲ ਨਾਲ ਲਗਾ ਲਿਆ ਤਾਂ ਇਹ ਕੁਮੈਂਟ ਲਿਬਰਲ ਪਾਰਟੀ ਲਈ ਕੁਲਹਾੜੀ 'ਤੇ ਪੈਰ ਮਾਰਨ ਵਰਗਾ ਸਾਬਿਤ ਹੋਵੇਗਾ, ਕਿਉਂਕਿ ਟਰੂਡੋ ਸਰਕਾਰ ਵਿਚ ਰੱਖਿਆ ਮੰਤਰੀ ਸੱਜਣ ਸਿੰਘ ਸਮੇਤ ਕਈ ਪੰਜਾਬੀ ਨੇਤਾ ਮੌਜੂਦ ਹਨ।

Sunny Mehra

This news is Content Editor Sunny Mehra