ਕੈਨੇਡੀਅਨ ਮੰਤਰੀ ਨਵਦੀਪ ਬੈਂਸ ਪਰਿਵਾਰ ਸਮੇਤ ਗਏ ਘੁੰਮਣ, ਸਾਂਝੀਆਂ ਕੀਤੀਆਂ ਤਸਵੀਰਾਂ

08/20/2017 8:56:46 AM

ਕਿਊਬਿਕ— ਕੈਨੇਡਾ ਦੀ ਰਾਜਨੀਤੀ 'ਚ ਮਾਣਯੋਗ ਸਥਾਨ ਪ੍ਰਾਪਤ ਕਰਨ ਵਾਲੇ ਪੰਜਾਬੀਆਂ 'ਚ ਨਵਦੀਪ ਬੈਂਸ ਦਾ ਨਾਂ ਵੀ ਹੈ। ਉਹ ਇਨੋਵੇਸ਼ਨ ਮੰਤਰੀ, ਸਾਇੰਸ ਅਤੇ ਇਕਨਾਮਕ ਡਵੈਲਪਰ ਹਨ। ਕੈਨੇਡਾ ਦੀ ਲਿਬਰਲ ਪਾਰਟੀ ਨਾਲ ਜੁੜੇ ਨਵਦੀਪ 2015 ਤੋਂ ਹਾਊਸ ਆਫ ਕਾਮਨ ਦੇ ਮੈਂਬਰ ਹਨ। ਹਾਲ ਹੀ 'ਚ ਉਨ੍ਹਾਂ ਨੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਪਰਿਵਾਰ ਸਮੇਤ ਮਸਤੀ ਕਰਦੇ ਦਿਖਾਈ ਦੇ ਰਹੇ ਹਨ। 


ਬੈਂਸ ਕਿਊਬਿਕ ਦੇ ਸ਼ਹਿਰ ਅਬਰਾਹਮ 'ਚ ਘੁੰਮਦੇ ਦਿਖਾਈ ਦੇ ਰਹੇ ਹਨ, ਜਿੱਥੇ ਉਹ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਪੁੱਜੇ। ਹਰ ਪਾਸੇ ਹਰਿਆਲੀ ਤੇ ਸ਼ਾਂਤੀ ਭਰੇ ਇਸ ਥਾਂ 'ਤੇ ਉਨ੍ਹਾਂ ਨੇ ਤਸਵੀਰਾਂ ਖਿੱਚ ਕੇ ਸਾਂਝੀਆਂ ਕੀਤੀਆਂ।

ਉਂਝ ਉਹ ਚਾਰਲੇਵੋਇਕਸ ਜਾ ਰਹੇ ਹਨ ਅਤੇ ਰਸਤੇ 'ਚ ਖਿੱਚੀਆਂ ਤਸਵੀਰਾਂ 'ਚ ਉਨ੍ਹਾਂ ਦਾ ਪਰਿਵਾਰ ਖੁਸ਼ ਦਿਖਾਈ ਦੇ ਰਿਹਾ ਹੈ। ਪੰਜਾਬੀ ਮੂਲ ਦੇ ਕਈ ਨਾਗਰਿਕ ਕੈਨੇਡਾ 'ਚ ਉੱਚ ਅਹੁਦਿਆਂ 'ਤੇ ਪੁੱਜੇ ਹਨ, ਜਿਨ੍ਹਾਂ 'ਚੋਂ ਨਵਦੀਪ ਬੈਂਸ ਵੀ ਇਕ ਹਨ।

ਇਸ ਤੋਂ ਪਹਿਲਾਂ 13 ਅਗਸਤ ਨੂੰ ਉਹ ਮਾਲਟਨ ਗਏ ਸਨ, ਜਿੱਥੇ ਉਨ੍ਹਾਂ ਨੇ ਮਾਲਟਨ ਮਸਜਿਦ ਫੰਡਰੇਜ਼ਰ ਨਾਲ ਮਿਲ ਕੇ ਉਨ੍ਹਾਂ ਨਾਲ ਕੁੱਝ ਸਮਾਂ ਬਤੀਤ ਕੀਤਾ ਸੀ।