ਕੋਵਿਡ-19 ਨੂੰ ਫੈਲਾਉਣ ''ਚ ਕੁੱਤਿਆਂ ਦੀ ਵੀ ਹੋ ਸਕਦੀ ਹੈ ਭੂਮਿਕਾ

04/15/2020 6:08:19 PM

ਟੋਰਾਂਟੋ (ਬਿਊਰੋ): ਗਲੋਬਲ ਪੱਧਰ 'ਤੇ ਜਾਨਲੇਵਾ ਕੋਵਿਡ-19 ਮਹਾਮਾਰੀ ਫੈਲੀ ਹੋਈ ਹੈ। ਇਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਗਭਗ ਇੰਨੇ ਹੀ ਇਸ ਵਾਇਰਸ ਨਾਲ ਇਨਫੈਕਟਿਡ ਹਨ।ਕੋਵਿਡ-19 ਨੂੰ ਲੈਕੇ ਹਰ ਰੋਜ਼ ਇਕ ਨਵਾਂ ਸਿਧਾਂਤ ਸਾਹਮਣੇ ਆ ਰਿਹਾ ਹੈ। ਇਹ ਤਾ ਪੱਕਾ ਹੈ ਕਿ ਕੋਰੋਨਾਵਾਇਰਸ ਚਮਗਾਦੜਾਂ ਵਿਚ ਪਾਇਆ ਜਾਂਦਾ ਹੈ ਪਰ ਹਾਲੇ ਤੱਕ ਇਹ ਤੈਅ ਨਹੀਂ ਹੋ ਪਾਇਆਹੈ ਕਿ ਕੋਰੋਨਾਵਾਇਰਸ ਕਿਹੜੇ ਜੀਵ ਤੋਂ ਇਨਸਾਨ ਵਿਚ ਆਇਆ। ਹੁਣ ਇਕ ਨਵਾਂ ਅਧਿਐਨ ਸਾਹਮਣੇ ਆਇਆ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਚਮਗਾਦੜ ਤੋਂ ਕੁੱਤੇ ਵਿਚ ਆਇਆ ਅਤੇ ਫਿਰ ਕੁੱਤੇ ਤੋਂ ਇਨਸਾਨਾਂ ਵਿਚ। ਆਓ ਜਾਣਦੇ ਹਾਂ ਕਿ ਇਸ ਨਵੇਂ ਅਧਿਐਨ ਵਿਚ ਹੋਰ ਕੀ-ਕੀ ਕਿਹਾ ਗਿਆ ਹੈ।

ਕੋਵਿਡ-19 ਮਤਲਬ SARS-CoV-2 ਤੋਂ ਪਹਿਲਾਂ ਵੀ ਦੋ ਹੋਰ ਕੋਰੋਨਾਵਾਇਰਸਾਂ ਨੇ ਇਨਸਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਇਹ ਸਨ SARS-CoV ਅਤੇ MERS-CoV। ਇਹ ਵਾਇਰਸ ਵੀ ਚਮਗਾਦੜਾਂ ਤੋਂ ਨਿਕਲ ਕੇ ਕਿਸੇ ਹੋਰ ਜਾਨਵਰਾਂ ਤੋਂ ਹੁੰਦੇ ਹੋਏ ਇਨਸਾਨਾਂ ਵਿਚ ਪਹੁੰਚੇ ਸਨ। SARS-CoV ਵਾਇਰਸ ਚਮਗਾਦੜ ਤੋਂ ਛੋਟੀ ਲੋਮੜੀ ਜਿਹੇ ਜੀਵ ਸਿਵੇਟਸ ਤੋਂ ਇਨਸਾਨਾਂ ਵਿਚ  ਪਹੁੰਚਿਆ ਸੀ ਜਦਕਿ MERS-CoV ਵਾਇਰਸ ਨੇ ਚਮਗਾਦੜ ਤੋਂ ਊਠ ਦੇ ਜ਼ਰੀਏ ਇਨਸਾਨਾਂ ਨੂੰ ਸ਼ਿਕਾਰ ਬਣਾਇਆ ਸੀ। ਹੁਣ ਇਹ ਨਵਾਂ ਅਧਿਐਨ ਕਹਿ ਰਿਹਾ ਹੈ ਕਿ ਵਾਇਰਸ ਕਈ ਵਾਰ ਅਜਿਹੇ ਜੀਵਾਂ ਦੇ ਜ਼ਰੀਏ ਵੀ ਇਨਸਾਨਾਂ ਨੂੰ ਸ਼ਿਕਾਰ ਬਣਾਉਂਦਾ ਹੈ ਜੋ ਉਸ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿਚ ਪਾਏ ਜਾਂਦੇ ਹਨ।

 

ਫਰਵਰੀ ਵਿਚ ਹੋਏ ਇਕ ਸ਼ੁਰਆਤੀ ਅਧਿਐਨ ਵਿਚ ਵਿਗਿਆਨੀਆਂ ਨੇ ਦੱਸਿਆ ਸੀ ਕਿ SARS-CoV-2 ਮਤਲਬ ਕੋਵਿਡ-19 ਚਮਗਾਦੜਾਂ ਤੋਂ ਹੁੰਦੇ ਹੋਏ  ਕੀੜੀਆਂ ਖਾਣ ਵਾਲੇ ਜੀਵ ਪੈਂਗੋਲਿਨ ਵਿਚ ਆਇਆ। ਇਸ ਦੇ ਬਾਅਦ ਪੈਂਗੋਲਿਨ ਤੋਂ ਇਨਸਾਨਾਂ ਵਿਚ ਦਾਖਲ ਹੋ ਗਿਆ। ਭਾਵੇਂਕਿ ਬਾਅਦ ਵਿਸ ਸਿਧਾਂਤ ਨਾਲ ਕੁਝ ਵਿਗਿਆਨੀ ਸਹਿਮਤ ਨਹੀਂ ਸਨ। 

ਕੈਨੇਡਾ ਦੀ ਓਟਾਵਾ ਯੂਨੀਵਰਸਿਟੀ ਵਿਚ ਬਾਇਓਲੌਜੀ ਪ੍ਰੋਫੈਸਰ ਜੁਹੁਆ ਜੀਆ ਨੇ ਆਪਣੇ ਵੱਲੋਂ ਕੋਰੋਨਾਵਾਇਰਸ ਦੇ ਇਨਫੈਕਸ਼ਨ 'ਤੇ ਅਧਿਐਨ ਸ਼ੁਰੂ ਕੀਤਾ। 14 ਅਪ੍ਰੈਲ ਨੂੰ ਉਹਨਾਂ ਦਾ ਵਿਸ਼ਲੇਸ਼ਣ Molecular Biology and Evolution ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਸ਼ਲੇਸ਼ਣ ਵਿਚ ਪ੍ਰੋਫੈਸਰ ਜੁਹੁਆ ਜੀਆ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਚਮਗਾਦੜਾਂ ਤੋਂ ਨਿਕਲ ਕੇ ਕੁੱਤਿਆਂ ਤੋਂ ਹੁੰਦੇ ਹੋਏ ਇਨਸਾਨਾਂ ਵਿਚ ਪਹੁੰਚਿਆ ਹੈ। ਜੀਆ ਨੇ ਆਪਣੇ ਵਿਸ਼ਲੇਸ਼ਣ ਵਿਚ ਦੱਸਿਆ ਹੈ ਕਿ ਇਨਸਾਨਾਂ ਦੇ ਸਰੀਰ ਵਿਚ ਇਕ ਪ੍ਰੋਟੀਨ ਹੁੰਦਾ ਹੈ ਜਿਸ ਨੂੰ ਜ਼ਿੰਕ ਫਿੰਗਰ ਐਂਟੀਵਾਇਰਲ ਪ੍ਰੋਟੀਨ ਜ਼ੈਪ (ZAP) ਕਹਿੰਦੇ ਹਨ। ਜ਼ੈਪ ਜਿਵੇਂ ਹੀ ਕੋਰੋਨਾਵਾਇਰਸ ਦੇ ਜੈਨੇਟਿਕ ਕੋਡ ਸਾਈਡ ਸੀ.ਪੀ.ਜੀ. ਨੂੰ ਦੇਖਦਾ ਹੈ ਉਸ 'ਤੇ ਹਮਲਾ ਕਰਦਾ ਹੈ। ਇੱਥੋਂ ਹੀ ਵਾਇਰਸ ਆਪਣਾ ਕੰਮ ਸ਼ੁਰੂ ਕਰਦਾ ਹੈ ਅਤੇ ਇਹ ਇਨਸਾਨ ਦੇ ਸਰੀਰ ਵਿਚ ਮੌਜੂਦ ਕਮਜ਼ੋਰ ਸੈੱਲਾਂ ਨੂੰ ਲੱਭਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦੀ ਚਿਤਾਵਨੀ : ਕੋਰੋਨਾ ਨਾਲ ਨਜਿੱਠਣ ਲਈ 2 ਸਾਲ ਤੱਕ ਪਾਬੰਦੀਆਂ ਜ਼ਰੂਰੀ

ਜੀਆ ਨੇ ਜੈਨੇਟਿਕ ਕੋਡ ਸਾਈਟ CpG, ZAP ਸਮੇਤ ਕਈ ਜੈਨੇਟਿਕਲ ਮੌਲੀਕਿਊਲਜ਼ ਦਾ ਅਧਿਐਨ ਕੀਤਾ ਹੈ। ਉਸੇ ਦੇ ਆਧਾਰ 'ਤੇ ਉਹਨਾਂ ਨੇ ਦੱਸਿਆ ਹੈ ਕਿ ਕੁੱਤਿਆਂ ਵਿਚ ਜ਼ੈਪ ਕਮਜ਼ੋਰ ਹੁੰਦਾ ਹੈ। ਉਹ ਕੋਰੋਨਾਵਾਇਰਸ ਦੇ ਸੀ.ਪੀ.ਜੀ. ਸਾਈਟ ਨਾਲ ਲੜ ਨਹੀਂ ਸਕਦਾ। ਕੁੱਤੇ ਦੀਆਂ ਅੰਤੜਿਆਂ ਵਿਚ ਇਹ ਵਾਇਰਸ ਆਪਣਾ ਘਰ ਬਣਾ ਲੈਂਦਾ ਹੈ। ਫਿਰ ਕੁੱਤਿਆਂ ਦੇ ਜ਼ਰੀਏ ਇਨਸਾਨਾਂ ਵਿਚ ਪਹੁੰਚ ਜਾਂਦਾ ਹੈ। ਜਿਵੇਂ ਕਿ ਤੁਹਾਨੂੰ ਪਤਾਹੈ ਕਿ ਚੀਨ ਵਿਚ ਕੁੱਤੇ ਵਰਗੇ ਕਈ ਤਰ੍ਹਾਂ ਜਾਨਵਰ ਖਾਧੇ ਜਾਂਦੇ ਹਨ ਪਰ ਜੀਆ ਦੇ ਇਸ ਸਿਧਾਂਤ ਨਾਲ ਕਈ ਵਿਗਿਆਨੀ ਸਹਿਮਤ ਨਹੀਂ ਹਨ। ਸਾਨ ਫ੍ਰਾਂਸਿਸਕੋ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਲਿਉਨੀ ਪੇਨਿੰਗਜ਼ ਕਹਿੰਦੇ ਹਨ ਇਹ ਸਿਧਾਂਤ ਅਤੇ ਜੈਨੇਟਿਕ ਡਾਟਾ ਇਕ-ਦੂਜੇ ਨੂੰ ਸਹਿਯੋਗ ਨਹੀਂ ਕਰਦੇ।ਇਸ ਲਈ ਮੈਂ ਇਸ ਨੂੰ ਨਹੀਂ ਮੰਨਦਾ।


 

Vandana

This news is Content Editor Vandana